ਮੁਕੰਮਲ ਟੀਕਾਕਰਨ ਬੱਚਿਆਂ ਦੀ ਤੰਦਰੁਸਤੀ ਲਈ ਜ਼ਰੂਰੀ
ਮੁਕੰਮਲ ਟੀਕਾਕਰਨ ਬੱਚਿਆਂ ਦੀ ਤੰਦਰੁਸਤੀ ਲਈ ਜਰੂਰੀ
Publish Date: Wed, 18 Feb 2026 04:33 PM (IST)
Updated Date: Thu, 19 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾ. ਮੀਨਾਕਸ਼ੀ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਦੇਖ ਰੇਖ ’ਚ ਜ਼ਿਲ੍ਹਾ ਬਠਿੰਡਾ ’ਚ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਣ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਹ ਟੀਕਾਕਰਨ ਹਰ ਹਫ਼ਤੇ ਬੁੱਧਵਾਰ ਕੀਤਾ ਜਾਂਦਾ ਹੈ। ਜਨਮ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਵੀ ਟੈਟਨਸ ਦੇ ਟੀਕੇ ਲਗਾਏ ਜਾਂਦੇ ਹਨ। ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਦਾ 100 ਫੀਸਦੀ ਟੀਚਾ ਪ੍ਰਾਪਤ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਗਰਭ ਦੌਰਾਨ ਗਰਭਵਤੀਆਂ ਨੂੰ 2 ਟੈਟਨਸ ਦੇ ਟੀਕੇ ਲਗਵਾਉਣ ਨਾਲ ਮਾਂ ਅਤੇ ਬੱਚੇ ਨੂੰ ਟੈਟਨਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਬੀਸੀਜੀ, ਪੋਲੀਓ ਬੂੰਦਾਂ ਤੇ ਹੈਪੇਟਾਈਟਸ ਦਾ ਟੀਕਾਕਰਨ, ਡੇਢ, ਢਾਈ ਤੇ ਸਾਢੇ ਤਿੰਨ ਮਹੀਨੇ ਤੇ ਪੈਟਾਵੈਲੈਂਟ, ਪੋਲੀਓ ਬੂੰਦਾਂ ਤੇ ਰੋਟਾ ਨਿਮੋਕੋਕਲ, ਨੌ ਮਹੀਨੇ ਪੂਰੇ ਹੋਣ ’ਤੇ ਐੱਮਆਰ., ਨਿਮੋਕੋਕਲ ਤੇ ਵਿਟਾਮਿਨ-ਏ, 16 ਮਹੀਨੇ ਤੋਂ 2 ਸਾਲ ਐਮਆਰ., ਡੀਪੀਟੀ., ਪੋਲੀਓ ਤੇ ਵਿਟਾਮਿਨ ਏ ਜ਼ਰੂਰ ਲਗਵਾਓ। ਪੰਜ ਸਾਲ ਤੇ ਡੀਪੀਟੀ ਦੂਜੀ ਬੂਸਟਰ, 10 ਤੇ 16 ਸਾਲ ਤੇ ਟੀਡੀ ਦਾ ਟੀਕਾਕਰਨ ਕਰਵਾਓ।