ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਬਾਬੂ ਸਿੰਘ ਬਣੇ ਪ੍ਰਧਾਨ
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਗੁਰੂਸਰ ਇਕਾਈ ਦੀ ਚੋਣ
Publish Date: Tue, 17 Feb 2026 07:22 PM (IST)
Updated Date: Wed, 18 Feb 2026 04:12 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸੂਬਾਈ ਇਜਲਾਸ ਮੁਹਿੰਮ ਦੇ ਚਲਦਿਆਂ ਵੱਖ ਵੱਖ ਕਾਰਜਕਾਰੀ ਜ਼ਿਲ੍ਹਿਆਂ ਅਧੀਨ ਆਉਂਦੇ ਬਲਾਕਾਂ ਤਹਿਤ ਪਿੰਡ ਇਕਾਈਆਂ ਦੇ ਪੁਨਰ ਗਠਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜਿਥੇ ਪੁਰਾਣੀਆਂ ਇਕਾਈਆਂ ਦਾ ਪੁਨਰ ਗਠਨ ਹੋ ਰਿਹਾ ਹੈ। ਇਸੇ ਕੜੀ ਤਹਿਤ ਬਲਾਕ ਭਗਤਾ ਭਾਈ ਅਧੀਨ ਪੈਂਦੇ ਪਿੰਡ ਗੁਰੂਸਰ ਵਿਖੇ ਵੀ ਹਾਜ਼ਰ ਕਿਸਾਨਾਂ ਦੀ ਮੌਜੂਦਗੀ ਵਿਚ ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਸਿੰਘ ਭਗਤਾ ਦੀ ਅਗਵਾਈ ਹੇਠ ਇਕਾਈ ਦਾ ਗਠਨ ਕੀਤਾ ਗਿਆ। ਜਿਸ ਤਹਿਤ ਇਥੇ 25 ਮੈਂਬਰੀ ਕਮੇਟੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਉਕਤ ਕਮੇਟੀ ਦੇ ਸੰਗਠਨ ਤਹਿਤ ਪ੍ਰਧਾਨ ਬਾਬੂ ਸਿੰਘ, ਸੀਨੀਅਰ ਮੀਤ ਪ੍ਰਧਾਨ ਸੇਵਕ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ, ਸਕੱਤਰ ਮੰਗਲ ਸਿੰਘ, ਸਹਾਇਕ ਸਕੱਤਰ ਮਲਕੀਤ ਸਿੰਘ, ਪ੍ਰੈਸ ਸਕੱਤਰ ਸੁਖਮੰਦਰ ਸਿੰਘ, ਖਜਾਨਚੀ ਕਰਮਾ ਸਿੰਘ ਤੇ ਜੈਮਲ ਸਿੰਘ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ, ਜਦਕਿ ਗੁਰਚਰਨ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਗੱਗੂ ਸਿੰਘ, ਨਿਰੰਜਨ ਸਿੰਘ, ਪਰਮਜੀਤ ਸਿੰਘ, ਬਾਬੂ ਸਿੰਘ, ਰਾਮ ਸਰੂਪ ਸ਼ਰਮਾ, ਸ਼ਮਸ਼ੇਰ ਸਿੰਘ, ਜੰਟਾ ਸਿੰਘ, ਨੰਦ ਸਿੰਘ, ਗਗਨਾ ਸਿੰਘ, ਬੂਟਾ ਸਿੰਘ, ਸੁਖਚੈਨ ਸਿੰਘ, ਹਾਕਮ ਸਿੰਘ, ਜਗਸੀਰ ਸਿੰਘ ਤੇ ਸਾਧੂ ਸਿੰਘ ਨੂੰ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ। ਇਸ ਮੌਕੇ ਉਕਤ ਚੁਣੀ ਗਈ ਕਮੇਟੀ ਨੂੰ ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਭਗਤਾ ਵੱਲੋਂ ਜਥੇਬੰਦੀ ਦੀ ਸੰਵਿਧਾਨਿਕ ਰੀਤੀ ਤਹਿਤ ਜਥੇਬੰਦੀ ਦੀ ਵਿਚਾਰਧਾਰਾ ਅਤੇ ਸੰਵਿਧਾਨ ਉੱਪਰ ਕਾਇਮ ਰਹਿਣ ਲਈ ਪ੍ਰਣ ਦਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਹਿਸਾਬ ਨਾਲ ਕੇਂਦਰ ਦੀ ਮੋਦੀ ਹਕੂਮਤ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੇ ਰਾਹ ਤੁਰੀ ਹੋਈ ਹੈ ਉਸਨੂੰ ਰੋਕਣ ਲਈ ਸਾਨੂੰ ਇਕੱਠੇ ਹੋਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀ ਉੱਪਰ ਚਲਦਿਆਂ ਕੇਂਦਰ ਸਰਕਾਰ ਦੇ ਇਹਨਾਂ ਹਮਲਿਆਂ ਉੱਪਰ ਚੁੱਪੀ ਧਾਰਨਾ ਵੀ ਅੰਦਰਖਾਤੇ ਇਸਨੂੰ ਸਹਿਮਤੀ ਦੇਣਾ ਹੀ ਹੈ। ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਨੇ ਹਾਜ਼ਰ ਜ਼ਿਲ੍ਹਾ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹਿਣਗੇ ਅਤੇ ਅਗਾਊਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਆਉਣ ਵਾਲੇ ਸੱਦਿਆਂ ਵਿੱਚ ਡਟਵੀਂ ਸ਼ਮੂਲੀਅਤ ਕਰਨਗੇ।