ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਤਪਾਚਾਰੀਆ ਸਕੂਲ ਵਿਚ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ
Publish Date: Tue, 17 Feb 2026 07:14 PM (IST)
Updated Date: Wed, 18 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਥਾਨਕ ਤਪਾਚਾਰੀਆ ਹੇਮ ਕੁੰਵਰ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਗਿਆਰ੍ਹਵੀਂ ਜਮਾਤ (ਆਰਟਸ ਤੇ ਕਾਮਰਸ) ਦੇ ਵਿਦਿਆਰਥੀਆਂ ਨੇ 12ਵੀਂ ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਸੈਸ਼ਨ ਦੇ ਸਮਾਪਤ ਹੋਣ ਮੌਕੇ ਕਰਵਾਇਆ ਗਿਆ ਇਹ ਸਮਾਰੋਹ ਖੁਸ਼ੀਆਂ ਅਤੇ ਭਾਵੁਕ ਪਲਾਂ ਨਾਲ ਭਰਪੂਰ ਰਿਹਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਗੀਤ, ਕਵਿਤਾ ਪਾਠ, ਗਰੁੱਪ ਡਾਂਸ ਤੇ ਸੋਲੋ ਡਾਂਸ ਸਮੇਤ ਵੱਖ-ਵੱਖ ਸਾਂਸਕ੍ਰਿਤਿਕ ਪੇਸ਼ਕਾਰੀਆਂ ਕਰਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਮੌਕੇ ਆਰਟਸ ਤੇ ਕਾਮਰਸ ਦੇ ਵਿਦਿਆਰਥੀਆਂ ਵਿਚਕਾਰ “ਮਿਸ ਫੇਅਰਵੈਲ” ਮੁਕਾਬਲਾ ਵੀ ਕਰਵਾਇਆ ਗਿਆ। ਕੜੇ ਮੁਕਾਬਲੇ ਤੋਂ ਬਾਅਦ 12ਵੀਂ (ਆਰਟਸ) ਦੀ ਵਿਦਿਆਰਥਣ ਸਾਨੀਆ ਨੇ ਆਪਣੇ ਟੈਲੈਂਟ, ਆਤਮਵਿਸ਼ਵਾਸ ਤੇ ਪ੍ਰਸਤੁਤੀ ਦੇ ਆਧਾਰ ’ਤੇ ਇਹ ਖਿਤਾਬ ਜਿੱਤ ਕੇ ਸਭ ਦਾ ਦਿਲ ਜਿੱਤ ਲਿਆ। ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ 12ਵੀਂ ਦੇ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਅੰਤ ’ਚ ਸਮੂਹ ਸੀਨੀਅਰ ਵਿਦਿਆਰਥੀਆਂ ਨੂੰ ਯਾਦਗਾਰੀ ਤੌਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।