- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਸਿੱਧੂ ਨੇ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਆਪਣੇ ਹਲਕੇ ਵਿਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਦਿਆਂ ਵੱਖ-ਵੱਖ ਪਿੰਡਾਂ ਵਿੱਚ ਨਵੀਆਂ ਸੜਕਾਂ ਦੇ ਨਿਰਮਾਣ ਅਤੇ ਸਿਹਤ ਸਹੂਲਤਾਂ ਲਈ ਨੀਂਹ ਪੱਥਰ ਰੱਖੇ ਹਨ। ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਦੀ ਸਰਕਾਰ ਵੱਲੋਂ ਪੰਜਾਬ ਨੂੰ ਵਿਕਸਤ, ਬੁਨਿਆਦੀ ਸਹੂਲਤਾਂ ਨਾਲ ਲੈਸ ਅਤੇ ਨਸ਼ਾ ਮੁਕਤ ਬਣਾਉਣ ਦੇ ਯਤਨਾਂ ਦਾ ਹਿੱਸਾ ਹਨ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਭਗਤਾ ਭਾਈ ਤੋਂ ਰੌਂਤਾ ਤੱਕ ਸੜਕ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਲਈ ਪੌਣੇ ਤਿੰਨ ਕਰੋੜ ਦੀ ਲਾਗਤ ਆਵੇਗੀ। ਭੋਡੀਪੁਰਾ ਤੋਂ ਪੱਖਰਵੱਡ ਤੱਕ 2 ਕਿਲੋਮੀਟਰ ਲੰਬੀ ਸੜਕ ਲਈ 34.78 ਲੱਖ ਰੁਪਏ, ਬਰਨਾਲਾ ਬਾਜਾਖਾਨਾ ਰੋਡ ਤੋਂ ਕੋਠਾ ਗੁਰੂ ਤੱਕ 6 ਕਿਲੋਮੀਟਰ ਲਈ ਲਗਭਗ ਇੱਕ ਕਰੋੜ ਰੁਪਏ, ਕੋਠਾ ਗੁਰੂ-ਬੁਰਜ ਥਰੋੜ ਤੋਂ ਡੋਡ ਪਿੰਡ ਤੱਕ ਲਗਭਗ 24 ਲੱਖ ਰੁਪਏ, ਦਿਆਲਪੁਰਾ ਮਿਰਜ਼ਾ ਤੋਂ ਗੁੰਮਟੀ(18 ਫੁੱਟ) ਤੱਕ 1.13 ਕਰੋੜ ਰੁਪਏ ਤੇ ਗੁੰਮਟੀ ਤੋਂ ਛੰਨਾ ਗੁਲਾਬ ਸਿੰਘ ਵਾਲਾ ਤੱਕ 12.60 ਕਿਲੋਮੀਟਰ ਲੰਬੀ ਸੜਕ ਲਈ 2 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਪਿੰਡ ਭੋਡੀਪੁਰਾ ਵਿੱਚ ਹਸਪਤਾਲ ਲਈ ਵੀ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਲਕੇ ਦੀਆਂ ਸੜਕਾਂ, ਬੁਨਿਆਦੀ ਸਹੂਲਤਾਂ ਤੋਂ ਲੈ ਕੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ।ਇਹ ਪ੍ਰੋਜੈਕਟ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨਗੇ ਅਤੇ ਆਵਾਜਾਈ, ਵਪਾਰ ਤੇ ਰੋਜ਼ਾਨਾ ਜੀਵਨ ਨੂੰ ਸੌਖਾ ਬਣਾਉਣ ਵਿੱਚ ਮਦਦ ਕਰਨਗੇ। ਵਿਧਾਇਕ ਨੇ ਆਪ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ