ਗਰਿੱਡ ਦੀ ਮੁਰੰਮਤ ਕਾਰਨ ਅੱਜ ਬਿਜਲੀ ਰਹੇਗੀ ਬੰਦ
ਗਰਿੱਡ ਦੀ ਮੁਰੰਮਤ ਦੇ ਮੱਦੇਨਜ਼ਰ 18 ਫਰਵਰੀ ਨੂੰ ਬਿਜਲੀ ਸਪਲਾਈ ਰਹੇਗੀ ਬੰਦ
Publish Date: Tue, 17 Feb 2026 04:33 PM (IST)
Updated Date: Wed, 18 Feb 2026 04:13 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : 66 ਕੇਵੀ ਗਰਿੱਡ ਸਬ-ਸਟੇਸ਼ਨ ਸਿਵਲ ਸਟੇਸ਼ਨ ਬਠਿੰਡਾ ਤੋਂ ਚਲਦੇ 11 ਕੇਵੀ ਸਿਵਲ ਸਟੇਸ਼ਨ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਬਿਜਲੀ ਦੀ ਸਪਲਾਈ 18 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਲੈ ਕੇ ਦੁਪਹਿਰ 2:30 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਸੰਦੀਪ ਕੁਮਾਰ ਗਰਗ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਬਠਿੰਡਾ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਇਸ ਸਪਲਾਈ ਬੰਦ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡਿਪਟੀ ਕਮਿਸ਼ਨਰ ਰਿਹਾਇਸ਼, ਵਕੀਲਾਂ ਦੇ ਚੈਂਬਰ ਦੇ ਆਸਪਾਸ ਦਾ ਏਰੀਆ ਪ੍ਰਭਾਵਿਤ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਥਿਤੀ ਮੁਤਾਬਕ ਇਸ ਸੱਟ ਡਾਊਨ ਦਾ ਸਮਾਂ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ।