ਬਾਬਾ ਮੋਨੀ ਜੀ ਕਾਲਜ ’ਚ ਕਰਵਾਇਆ ਵਿਦਾਇਗੀ ਸਮਾਗਮ
ਬਾਬਾ ਮੋਨੀ ਜੀ ਕਾਲਜ ਵਿਚ ਵਿਦਾਇਗੀ ਸਮਾਰੋਹ ਕਰਵਾਇਆ
Publish Date: Mon, 16 Feb 2026 08:14 PM (IST)
Updated Date: Tue, 17 Feb 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਚਿਊਸ਼ਨਜ਼, ਲਹਿਰਾ ਮੁਹੱਬਤ (ਬਠਿੰਡਾ) ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਵੱਲੋਂ ਬਾਬਾ ਮੋਨੀ ਜੀ ਮਹਾਰਾਜ ਦੇ ਸਰੂਪ ਅੱਗੇ ਜੋਤ ਜਗਾ ਕੇ ਕੀਤੀ ਗਈ। ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਰਜਨੀ ਚੌਧਰੀ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਕੌਰ ਦੁਆਰਾ ਵੈੱਲਕਮ ਸਪੀਚ ਨਾਲ ਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਨਾਲ ਕੀਤੀ। ਕਾਲਜ ਦੀਆਂ ਵਿਦਿਆਰਥਣਾਂ ਦਮਨਜੋਤ ਕੌਰ ਅਤੇ ਰਮਨਜੋਤ ਕੌਰ ਨੇ ਸਟੇਜ ਸੰਚਾਲਕ ਅਤੇ ਲਖਵਿੰਦਰ ਕੌਰ ਤੇ ਪੂਨਮ ਨੇ ਜੱਜ ਦੀ ਭੂਮਿਕਾ ਨਿਭਾਈ।
ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਗੀਤ, ਭੰਗੜਾ, ਸ਼ੇਅਰੋ-ਸ਼ੇਅਰੀ, ਗਰੁੱਪ ਤੇ ਸੋਲੋ ਡਾਂਸ, ਕਵਿਸ਼ਰੀ, ਲੰਮੀ ਹੇਕ ਵਾਲੇ ਗੀਤ, ਸਕਿੱਟ, ਨਾਟਕ, ਕੋਰੀਓਗ੍ਰਾਫੀ, ਕਵਿਤਾ ਰਾਹੀਂ ਖੂਬ ਰੰਗ ਬੰਨਿਆ। ਮਿਸ ਫੇਅਰਵੈੱਲ ਦਾ ਤਾਜ ਹਰਪ੍ਰੀਤ ਕੌਰ (ਬੀਐੱਡ ਭਾਗ-ਦੂਜਾ), ਅਮਨ ਸ਼ਰਮਾ (ਬਾਰਵੀਂ), ਜੋਤਵੀਰ ਕੌਰ (ਬੀਏ ਭਾਗ-ਤੀਜਾ), ਮੁਸਕਾਨ (ਬੀਸੀਏ ਭਾਗ- ਤੀਜਾ) ਦੇ ਸਿਰ ਸਜਾਇਆ ਗਿਆ। ਇਸ ਮੌਕੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਮੈਰੀ ਡਾਸਨ ਫਰਾਂਸਿਸ ਅਤੇ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਰਜਨੀ ਚੌਧਰੀ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰੋ. ਮੋਨਿਕਾ ਗਰਗ, ਪ੍ਰੋ. ਰਮਨਦੀਪ ਕੌਰ, ਪ੍ਰੋ. ਅਵਨੀਤ ਕੌਰ , ਪ੍ਰੋ. ਸਰਬਜੀਤ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਲਵਪ੍ਰੀਤ ਕੌਰ , ਪ੍ਰੋ. ਰੁਚੀਕਾ, ਪ੍ਰੋ. ਰਵਿੰਦਰ ਕੌਰ, ਪ੍ਰੋ. ਨਵਦੀਪ ਸ਼ਰਮਾ, ਪ੍ਰੋ. ਜਗਪ੍ਰੀਤ ਕੌਰ , ਪ੍ਰੋ. ਜਸਕਰਨ ਸਿੰਘ, ਪ੍ਰੋ. ਅਕਾਸ਼ਦੀਪ ਅਤੇ ਪ੍ਰੋ. ਕੁਲਦੀਪ ਸਿੰਘ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।