ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ
ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ
Publish Date: Mon, 16 Feb 2026 06:28 PM (IST)
Updated Date: Tue, 17 Feb 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਜਰੂਰੀ ਮੀਟਿੰਗ ਪਿੰਡ ਦਿਆਲਪੁਰਾ ਮਿਰਜਾ ਵਿਖੇ ਧਾਰਮਿਕ ਵਿੰਗ ਦੇ ਸੀਨੀਅਰ ਆਗੂ ਬਾਬਾ ਸਤਨਾਮ ਸਿੰਘ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਭਾਈ ਚਮਕੋਰ ਸਿੰਘ ਦੀ ਅਗਵਾਈ ਹੋਈ। ਇਸ ਮੀਟਿੰਗ ਦੌਰਾਨ ਚਮਕੋਰ ਸਿੰਘ ਕੋਇਰ ਸਿੰਘ ਵਾਲਾ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਲਾਉਣ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖਾਲਸਾ ਵਹੀਰ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸ਼ੁਰੂ ਹੋ ਕੇ 26 ਫਰਵਰੀ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤੀ ਹੋਵੇਗੀ। ਖਾਲਸਾ ਵਹੀਰ ਦੀ ਸਫਲਤਾ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਵਹੀਰ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਬੇਨਤੀ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਖਾਲਸਾ ਵਹੀਰ ਨੂੰ ਰੋਕਣ ਲਈ ਹੀ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਸਰਕਾਰਾਂ ਨੇ ਡਿੰਬੜੂਗੜ ਵਿਚ ਐੱਨਐੱਸਏ ਲਾ ਕੇ ਬੰਦ ਕੀਤਾ। ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਸਮੂਹ ਸੰਗਤ ਨੂੰ ਖਾਲਸਾ ਵਹੀਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿਚ ਭਾਈ ਸੁਰਿੰਦਰ ਸਿੰਘ ਨਥਾਣਾ, ਬਾਬਾ ਲੱਛਾ ਸਿੰਘ ਦਿਆਲਪੁਰਾ ਭਾਈਕਾ, ਭਾਈ ਅੰਮ੍ਰਿਤਪਾਲ ਸਿੰਘ ਜਲਾਲ, ਰਸਵਿੰਦਰ ਸਿੰਘ ਦਿਆਲਪੁਰਾ, ਹਰਨੇਕ ਸਿੰਘ ਦਿਆਲਪੁਰਾ, ਚਮਕੋਰ ਸਿੰਘ ਕੋਇਰ ਸਿੰਘ ਵਾਲਾ, ਸੁਖਦੀਪ ਸਿੰਘ ਭੁੱਚੋ, ਜਗਸੀਰ ਸਿੰਘ ਕਲਿਆਣ ਮੱਲਕਾ, ਮੋਤਮ ਸਿੰਘ ਕਲਿਆਣ, ਸੁਖਮੰਦਰ ਸਿੰਘ ਨਿਊਰ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।