ਗੋਲਡ ਮੈਡਲ ਜਿੱਤ ਕੇ ਨਾਮਦੇਵ ਨੇ ਚਮਕਾਇਆ ਸਕੂਲ ਦਾ ਨਾਂ
ਗੋਲਡ ਮੈਡਲ ਹਾਸਲ ਕਰਕੇ ਨਾਮਦੇਵ ਨੇ
Publish Date: Mon, 16 Feb 2026 06:05 PM (IST)
Updated Date: Tue, 17 Feb 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੋਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਖੇਡ ਪੱਧਰ ਵਿਚ ਆਪਣਾ ਨਾਮ ਉਚਾਈਆਂ ’ਤੇ ਲਿਜਾ ਰਿਹਾ ਹੈ। ਬਠਿੰਡਾ ਦੀ ਫੁੱਟਬਾਲ ਟੀਮ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦਾ ਵਿਦਿਆਰਥੀ ਨਾਮਦੇਵ ਸਿੰਘ ਜਮਾਤ ਚੌਥੀ ਨੇ (ਅੰਡਰ-11) ਫੁਟੱਬਾਲ ਟੀਮ ਵਿਚ ਰਾਜ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਕਲਸਟਰ ਲੈਵਲ ਦੀਆਂ ਖੇਡਾਂ, ਬਲਾਕ ਲੈਵਲ ਦੀਆਂ ਖੇਡਾਂ ਜੋ ਕਿ ਭਗਤਾ ਭਾਈਕਾ ਵਿਖੇ ਹੋਈਆਂ, ਜ਼ਿਲ੍ਹਾ ਪੱਧਰ ਦੀਆਂ ਖੇਡਾਂ ਜੋ ਕਿ ਤਲਵੰਡੀ ਸਾਬੋ ਵਿਖੇ ਹੋਈਆਂ। ਸਾਰੀਆਂ ਹੀ ਖੇਡਾਂ ਵਿਚ ਫੁੱਟਬਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਆਕਲੀਆ ਜਲਾਲ ਵਿਖੇ ਸਲੈਕਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀ ਨਾਮਦੇਵ ਸਿੰਘ ਦੀ ਫੁੱਟਬਾਲ ਖਿਡਾਰੀ ਵਜੋਂ ਚੋਣ ਹੋਈ। ਸਟੇਟ ਪੰਜਾਬ ਦੀਆਂ ਖੇਡਾਂ ਜੋ ਕਿ ਲੁਧਿਆਣਾ ਵਿਖੇ 11 ਫਰਵਰੀ ਤੋਂ 13 ਫਰਵਰੀ ਤਕ ਹੋਈਆਂ, ਜਿਸ ਵਿਚ ਬਠਿੰਡਾ ਫੁੱਟਬਾਲ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਅੰਡਰ 11 ਫੁੱਟਬਾਲ ਦੀ ਟੀਮ ਨੇ ਸਾਰੇ ਜ਼ਿਲ੍ਹਿਆਂ ਨੂੰ ਹਰਾ ਕੇ ਬਠਿੰਡਾ ਜ਼ਿਲ੍ਹੇ ਨੇ ਗੋਲਡ ਮੈਡਲ ਹਾਸਲ ਕੀਤਾ। ਨਾਮਦੇਵ ਸਿੰਘ ਦੀ ਇਸ ਵੱਡੀ ਕਾਮਯਾਬੀ ‘ਤੇ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਸਕੂਲ ਦੇ ਡੀਪੀ ਅਧਿਆਪਕ ਸ਼ਮਸ਼ੇਰ ਸਿੰਘ, ਅੰਮ੍ਰਿਤਪਾਲ ਕੌਰ ਅਤੇ ਕੋਚ ਆਕਾਸ਼ਦੀਪ ਸਿੰਘ ਦੀ ਮਿਹਨਤ ਅਤੇ ਮਾਰਗਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਸਿਖਲਾਈ ਨਾਲ ਨਾਮਦੇਵ ਸਿੰਘ ਨੇ ਇਹ ਮਕਾਮ ਹਾਸਲ ਕੀਤਾ। ਨਾਮਦੇਵ ਸਿੰਘ ਦੇ ਪਿਤਾ ਬਰਿੰਦਰ ਸਿੰਘ ਅਤੇ ਮਾਤਾ ਛਿੰਦਰਪਾਲ ਕੌਰ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟਾਈ ਅਤੇ ਪ੍ਰਿੰਸੀਪਲ ਗੁਰਿੰਦਰ ਕੌਰ, ਡੀਪੀ ਅਧਿਆਪਕ, ਕੋਚ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਗੁਰਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਨੇ ਨਾਮਦੇਵ ਸਿੰਘ ਨੂੰ ਦਿਲੋਂ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਕਿਹਾ ਇਹ ਜਿੱਤ ਨਾ ਸਿਰਫ਼ ਸਕੂਲ ਲਈ ਗੌਰਵ ਦੀ ਗੱਲ ਹੈ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਉਪਲਬਧੀ ਹੈ।