ਖੇਡਾਂ ’ਚ ਦੂਜੇ ਨੰਬਰ ’ਤੇ ਰਹੀ ਵਿਦਿਆਰਥਣ ਨਵਜੋਤ ਕੌਰ
ਵਿਦਿਆਰਥਣ ਨਵਜੋਤ ਨੇ ਸਟੇਟ ਪੱਧਰੀ ਖੇਡਾਂ ਦੂਜਾ ਸਥਾਨ ਪ੍ਰਾਪਤ ਕੀਤਾ
Publish Date: Mon, 16 Feb 2026 05:58 PM (IST)
Updated Date: Tue, 17 Feb 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਸਿੰਘ ਵਾਲਾ ਦੀ ਹੋਣਹਾਰ ਵਿਦਿਆਰਥਣ ਨਵਜੋਤ ਕੌਰ ਨੇ ਸਟੇਟ ਪੱਧਰੀ ਖੇਡਾਂ ਵਿਚ ਗੋਲਾ ਐਥਲੈਟਿਕਸ ਕੁੜੀਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਬਠਿੰਡਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਸਤਵੀਰ ਕੌਰ ਚਹਿਲ ਨੇ ਵਿਦਿਆਰਥਣ ਨਵਜੋਤ ਕੌਰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਧੀਆਂ ਕਿਸੇ ਵੀ ਖੇਤਰ ਵਿਚ ਮੁੰਡਿਆ ਨਾਲੋਂ ਘੱਟ ਨਹੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਰ ਖੇਤਰ ਵਿਚ ਲੜਕੀਆਂ ਦਾ ਅੱਗੇ ਆਉਣਾ ਜ਼ਰੂਰੀ ਹੈ। ਇਸ ਮੌਕੇ ਅਧਿਆਪਕ ਮਨਜੀਤ ਸਿੰਘ, ਸੰਦੀਪ ਕੌਰ, ਚੇਅਰਮੈਨ ਲਖਵੀਰ ਸਿੰਘ ਅਤੇ ਮਿਡ-ਡੇ-ਮੀਲ ਵਰਕਰ ਬੰਟੀ ਰਾਣੀ, ਪਰਵਿੰਦਰ ਕੌਰ ਨੇ ਵੀ ਵਿਦਿਆਰਥਣ ਨਵਜੋਤ ਕੌਰ ਨੂੰ ਵਧਾਈ ਦਿੱਤੀ।