ਮਾਤਾ ਸੁੰਦਰੀ ਸਕੂਲ ’ਚ ਨਰਸਰੀ ਲੈਬ ਸ਼ੁਰੂ
ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ' ਬਚਪਨ ਪ੍ਰੋਜੈਕਟ ਤਹਿਤ ਨਰਸਰੀ ਲੈਬ ' ਦੀ ਸ਼ੁਰੂਆਤ
Publish Date: Mon, 16 Feb 2026 05:06 PM (IST)
Updated Date: Tue, 17 Feb 2026 04:04 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸਫਲਤਾਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਬਠਿੰਡਾ ਵਿਖੇ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ (ਪ੍ਰਧਾਨ ਐਸਜੀਪੀਸੀ.), ਸੁਖਮਿੰਦਰ ਸਿੰਘ (ਸਕੱਤਰ ਵਿੱਦਿਆ) ਅਤੇ ਬੀਬਾ ਸਤਵੰਤ ਕੌਰ ਅਸਿਸਟੈਂਟ ਡਾਇਰੈਕਟਰ (ਸਕੂਲਜ) ਵੱਲੋਂ ਬਚਪਨ ਪ੍ਰੋਜੈਕਟ ਅਧੀਨ ਖੇਡ ਪ੍ਰਣਾਲੀ ਤਹਿਤ ਸਮਾਨ ਜਾਰੀ ਕੀਤਾ ਗਿਆ। ਜਿਸ ਵਿਚ ਖੇਡਾਂ ਦੇ ਸਮਾਨ ਦੇ ਨਾਲ-ਨਾਲ ਟੀਚਿੰਗ ਲਰਨਿੰਗ ਮਟੀਰੀਅਲ, ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਸਿੱਖਿਆ ਦੇਣ ਦਾ ਹੋਰ ਸਾਮਾਨ ਵੀ ਸ਼ਾਮਲ ਹੈ। ਹੁਣ ਬੱਚਿਆਂ ਨੂੰ ਕਿਤਾਬਾਂ ਦੇ ਨਾਲ-ਨਾਲ ਖੇਡ ਕਿਰਿਆਵਾਂ ਰਾਹੀਂ ਵੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ, ਜੋ ਬੱਚਿਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਲਈ ਲਾਹੇਵੰਦ ਸਾਬਿਤ ਹੋਵੇਗਾ। ਇਹ ਇਲਾਕੇ ਦੀ ਪਹਿਲੀ ਨਰਸਰੀ ਲੈਬ ਹੈ, ਜੋਂ ਇਸ ਸੰਸਥਾ ਵਿਖੇ ਬਣੀ ਹੈ। ਸੰਸਥਾ ਸਮੂਹ ਮਾਪਿਆ ਨੂੰ ਅਪੀਲ ਕਰਦੀ ਹੈ ਕਿ ਉਹ ਸੰਸਥਾ ਵਿਖੇ ਆਉਣ ਤੇ ਇਸ ਨਰਸਰੀ ਲੈਬ ਦੇਖਣ ਤੇ ਆਪਣੇ ਨੰਨ੍ਹੇ ਮੁੰਨੇ ਬੱਚਿਆਂ ਦਾ ਇਸ ਸੰਸਥਾ ਵਿਖੇ ਦਾਖਲਾ ਕਰਵਾਉਂਣ। ਇਸ ਉੱਤਮ ਉਪਰਾਲੇ ਲਈ ਪ੍ਰਿੰਸੀਪਲ ਡਾ.ਮਨੋਰਮਾ ਸਮਾਗ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ, ਬਹਾਦਰਗੜ੍ਹ (ਪਟਿਆਲਾ) ਦਾ ਤਹਿ ਦਿਲੋਂ ਧੰਨਵਾਦ ਕਰਦੇ ਕੀਤਾ।