ਵਿਦਿਆਰਥਣਾਂ ਵੱਲੋਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ
ਵਿਦਿਆਰਥਣਾਂ ਨੇ ਅਸ਼ਮਿਤਾ ਸਪੈਕਟਰਾ ਸਿਟੀ ਲੀਗ ਮੁਕਾਬਲੇ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Sun, 15 Feb 2026 06:57 PM (IST)
Updated Date: Mon, 16 Feb 2026 04:10 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐਸਈ ਵੱਲੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬਿਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੀਆਂ ਵਿਦਿਆਰਥਣਾਂ ਨੇ ਖੇਲੋ ਇੰਡੀਆ ਮਹਿਲਾ 2025-26 ਦੇ ਅਧੀਨ ਕਰਵਾਏ ਅਸ਼ਮਿਤਾ ਸਪੈਕਟਰਾ ਸਿਟੀ ਲੀਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਜ਼ਿਲ੍ਹਾ ਪੱਧਰੀ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਸੀਨੀਅਰ ਗਰਲਜ਼ ਟੀਮ ਨੇ ਬਿਹਤਰੀਨ ਖੇਡ ਕੁਸ਼ਲਤਾ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸਦੇ ਨਾਲ ਹੀ ਸਬ-ਜੂਨੀਅਰ ਗਰਲਜ਼ ਟੀਮ ਨੇ ਵੀ ਕੜੀ ਮਿਹਨਤ ਤੇ ਆਤਮ-ਵਿਸ਼ਵਾਸ ਦੇ ਬਲਬੂਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਧੀਆਂ ਅੱਜ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਨਾਲ ਨਵੀਆਂ ਉੱਚਾਈਆਂ ਛੂਹ ਰਹੀਆਂ ਹਨ। ਖੇਡਾਂ ਨਾ ਸਿਰਫ਼ ਸ਼ਰੀਰਕ ਵਿਕਾਸ ਦਾ ਸਾਧਨ ਹਨ, ਸਗੋਂ ਇਹ ਆਤਮ-ਵਿਸ਼ਵਾਸ, ਨੇਤ੍ਰਿਤਵ ਯੋਗਤਾ ਅਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ। ਸਾਨੂੰ ਆਪਣੀਆਂ ਵਿਦਿਆਰਥਣਾਂ ਤੋਂ ਆਸ ਹੈ ਕਿ ਉਹ ਭਵਿੱਖ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ।