ਈਕੋ ਕਲੱਬ ਨੇ ਲਾਈ ਅੱਪਸਾਈਕਲਡ ਕ੍ਰਾਫਟ ਪ੍ਰਦਰਸ਼ਨੀ
ਈਕੋ ਕਲੱਬ ਨੇ ਲਗਾਈ ਅੱਪਸਾਈਕਲਡ ਕ੍ਰਾਫਟ ਪ੍ਰਦਰਸ਼ਨੀ
Publish Date: Sun, 15 Feb 2026 06:07 PM (IST)
Updated Date: Mon, 16 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ੍ : ਆਰਬੀਡੀਏਵੀ ਸੀਂਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਚ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਓਪੀ ਤਿਵਾੜੀ ਦੀ ਰਹਿਨੁਮਾਈ ਹੇਠ ਅਤੇ ਈਕੋ ਕਲੱਬ ਦੇ ਕੋਆਰਡੀਨੇਟਰ ਰੂਪਿੰਦਰ ਕੌਰ ਅਤੇ ਮੋਨਿਕਾ ਰਾਣੀ ਦੇ ਦੇਖ ਰੇਖ ਹੇਠ “ਅੱਪਸਾਈਕਲਡ ਕ੍ਰਾਫਟ ਪ੍ਰਦਰਸ਼ਨੀ ਲਗਾਈ ਗਈ। ਇਸ ’ਚ ਕਲਾਸ 9ਵੀਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਸੰਦੇਸ਼ ਨਾਲ ਬੋਤਲ ਆਰਟ, ਕੱਪੜੇ ਦੇ ਥੈਲੇ ਅਤੇ ਹੋਰ ਸਜਾਵਟੀ ਵਸਤੂਆਂ ਤਿਆਰ ਕੀਤੀਆਂ। ਇਸ ਮੌਕੇ ਮਾਪਿਆਂ ਨੇ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕੀਤੀ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਓਪੀ ਤਿਵਾੜੀ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੋਆਰਡੀਨੇਟਰ ਰੁਪਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਇਹ ਗਤੀਵਿਧੀ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ (ਈਈਪੀ.) ਅਧੀਨ ਕਰਵਾਈ ਗਈ, ਜਿਸ ਲਈ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਆਰਥਿਕ ਸਹਿਯੋਗ ਪ੍ਰਾਪਤ ਹੋਇਆ ਤੇ (ਡੀਏਵੀ ਕਾਲਜ, ਜਲੰਧਰ) ਨੇ ਨੋਡਲ ਏਜੰਸੀ ਵਜੋਂ ਭੂਮਿਕਾ ਨਿਭਾਈ। ਇਸ ਗਤੀਵਿਧੀ ਦੀ ਸਫਲਤਾ ਵਿਚ ਇਕੋ ਕਲੱਬ ਕੋਆਰਡੀਨੇਟਰ ਰੂਪਿੰਦਰ ਕੌਰ ਅਤੇ ਮੋਨਿਕਾ ਰਾਣੀ ਦੀ ਇਸ ਸਫਲ ਪ੍ਰੋਗਰਾਮ ਲਈ ਪ੍ਰਸ਼ੰਸਾ ਕੀਤੀ।