ਵਿਦਿਆਰਥੀਆਂ ਵੱਲੋਂ ਮਿੰਨੀ ਚਿੜੀਆਘਰ-ਕਮ-ਹਿਰਨ ਸਫਾਰੀ ਦਾ ਦੌਰਾ
ਵਿਦਿਆਰਥੀਆਂ ਨੇ ਮਿੰਨੀ ਚਿੜੀਆਘਰ-ਕਮ-ਹਿਰਨ ਸਫਾਰੀ ਦਾ ਦੌਰਾ ਕੀਤਾ
Publish Date: Sun, 15 Feb 2026 05:52 PM (IST)
Updated Date: Mon, 16 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਵੂਮੈਨ ਇੰਸਟੀਟਿਊਟ ਆਫ ਟੈਕਨੋਲੋਜੀ, ਬਠਿੰਡਾ ਦੀ ਆਰਆਰਸੀ ਇਕਾਈ ਨੇ ਕਾਲਜ ਦੇ ਗ੍ਰੀਨੀਜ਼-ਈਕੋ ਕਲੱਬ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਮਿੰਨੀ ਚਿੜੀਆਘਰ-ਕਮ-ਹਿਰਨ ਸਫਾਰੀ, ਬੀਰ ਤਲਾਬ, ਬਠਿੰਡਾ ਦਾ ਦੌਰਾ ਕੀਤਾ। ਇਸ ਦੌਰਾਨ ਫੈਕਲਟੀ ਮੈਂਬਰਾਂ ਦੇ ਨਾਲ ਲਗਭਗ 40 ਵਿਦਿਆਰਥੀਆਂ ਨੇ ਹਿੱਸਾ ਲਿਆ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੈਵ ਵਿਭਿੰਨਤਾ, ਜੰਗਲੀ ਜੀਵ ਸੁਰੱਖਿਆ ਅਤੇ ਵਾਤਾਵਰਣ ਸੰਤੁਲਨ ਦੀ ਮਹੱਤਤਾ ਨੂੰ ਸਮਝਣ ਵਿੱਚ ਮਦਦ ਕਰਨਾ ਸੀ। ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।