ਲਿੰਗਕ ਤੇ ਪ੍ਰਜਨਨ ਸਿਹਤ ਜਾਗਰੂਕਤਾ ਦਿਵਸ ’ਤੇ ਵਰਕਸ਼ਾਪ
ਸਹੀ ਜਾਣਕਾਰੀ ਦੀ ਘਾਟ ਕਾਰਨ ਕਿਸ਼ੋਰ-
Publish Date: Fri, 13 Feb 2026 07:26 PM (IST)
Updated Date: Sat, 14 Feb 2026 04:12 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਬਲਾਕ ਸੰਗਤ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਲਿੰਗਕ ਅਤੇ ਪ੍ਰਜਨਨ ਸਿਹਤ ਜਾਗਰੂਕਤਾ ਦਿਵਸ ਮੌਕੇ ਸਿਹਤ ਮੁਲਾਜ਼ਮਾਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਪਿੰਡ ਪੱਧਰ ਅਤੇ ਸਕੂਲੀ ਬੱਚਿਆਂ ਨੂੰ ਲਿੰਗਕ ਸਿਹਤ ਬਾਰੇ ਦੱਸਿਆ ਗਿਆ। ਇਸ ਮੌਕੇ ਸਮੂਦਾਇਕ ਸਿਹਤ ਕੇਂਦਰ ਸੰਗਤ ਵਿਖੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਆਸ਼ਾ ਨੇ ਹਿੱਸਾ ਲਿਆ। ਇਸ ਮੌਕੇ ਵਰਕਸ਼ਾਪ ਦਾ ਸੰਚਾਲਨ ਬਲਾਕ ਹੈਲਥ ਐਜੂਕੇਟਰ ਕਮ ਨੋਡਲ ਅਫਸਰ ਆਈਈਸੀ ਸਾਹਿਲ ਪੁਰੀ ਨੇ ਕੀਤਾ। ਇਸ ਮੌਕੇ ਡਾ. ਪਾਮਿਲ ਬਾਂਸਲ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਲਿੰਗਕ ਅਤੇ ਪ੍ਰਜਨਨ ਸਿਹਤ ਨਾਲ ਸਬੰਧਿਤ ਸਹੀ ਜਾਣਕਾਰੀ ਪ੍ਰਦਾਨ ਕਰਨਾ, ਗਲਤਫਹਿਮੀਆਂ ਦੂਰ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਲਿੰਗਕ ਤੇ ਪ੍ਰਜਨਨ ਸਿਹਤ ਸਿਰਫ਼ ਬਿਮਾਰੀਆਂ ਤੋਂ ਬਚਾਅ ਤੱਕ ਸੀਮਿਤ ਨਹੀਂ, ਸਗੋਂ ਇਹ ਸਰੀਰਕ, ਮਾਨਸਿਕ ਤੇ ਸਮਾਜਿਕ ਸੁਖ-ਸਮਰਿੱਧੀ ਨਾਲ ਵੀ ਜੁੜੀ ਹੋਈ ਹੈ। ਏਮਜ਼ ਤੋਂ ਡਾ ਦੀਪਾ ਭਾਰਤੀ ਨੇ ਕਿਹਾ ਕਿ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲਬਾਤ ਕਰਨ, ਭਰੋਸੇਯੋਗ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਅਤੇ ਸਿਹਤਮੰਦ ਭਵਿੱਖ ਦੀ ਨੀਂਹ ਰੱਖਣ ’ਚ ਆਪਣਾ ਯੋਗਦਾਨ ਪਾਉਣ। ਸਭ ਨੂੰ ਅਪੀਲ ਹੈ ਕਿ ਲਿੰਗਕ ਅਤੇ ਪ੍ਰਜਨਨ ਸਿਹਤ ਸਬੰਧੀ ਮੁੱਦਿਆਂ ‘ਤੇ ਚੁੱਪੀ ਤੋੜੋ, ਸਹੀ ਜਾਣਕਾਰੀ ਹਾਸਲ ਕਰੋ ਤੇ ਹੋਰਾਂ ਤੱਕ ਵੀ ਇਹ ਸੁਨੇਹਾ ਪਹੁੰਚਾਓ। ਸਿਹਤਮੰਦ ਸਮਾਜ ਦੇ ਨਿਰਮਾਣ ਲਈ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।