ਸਟੇਡੀਅਮ ’ਚ ਕੁੜੀਆਂ ਦੇ ਬਾਕਸਿੰਗ ਮੁਕਾਬਲੇ ਅੱਜ
ਬਾਬਾ ਭਾਈ ਰੂਪ ਚੰਦ ਜੀ ਖੇਡ ਸਟੇਡੀਅਮ ਭਾਈ ਰੂਪਾ ਵਿਖੇ ਹੋਣਗੇ ਜ਼ਮੀਨੀ ਪੱਧਰ ਬਾਕਸਿੰਗ ਲੜਕੀਆਂ ਦੇ ਮੁਕਾਬਲੇ ਅੱਜ
Publish Date: Fri, 13 Feb 2026 06:17 PM (IST)
Updated Date: Sat, 14 Feb 2026 04:09 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਜ਼ਮੀਨੀ ਪੱਧਰ ਬਾਕਸਿੰਗ ਲੜਕੀਆਂ ਦੇ ਮੁਕਾਬਲੇ ਅੱਜ ਬਾਬਾ ਭਾਈ ਰੂਪ ਚੰਦ ਜੀ ਖੇਡ ਸਟੇਡੀਅਮ ਭਾਈ ਰੂਪਾ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ 14 ਫਰਵਰੀ ਦਿਨ ਸ਼ਨੀਵਾਰ ਨੂੰ ਭਾਈਰੂਪਾ ਵਿਚ 8 ਵੱਖ ਵੱਖ ਬਾਕਸਿੰਗ ਅਕੈਡਮੀਆਂ ਬੀਆਰਸੀ ਭਾਈਰੂਪਾ, ਤਲਵੰਡੀ ਸਾਬੋ, ਬਾਈ ਬਖਤੌਰ, ਕੋਠਾਗਰੂ ਸਕੂਲ, ਗੁਰੂ ਨਾਨਕ ਸਕੂਲ ,ਸਨ ਰਾਈਜ਼ ਸਕੂਲ, ਬਠਿੰਡਾ ਸ਼ਹਿਰ ਤੇ ਸੰਤ ਬਾਬਾ ਮਨੀ ਸਿੰਘ ਸਕੂਲ ਵਿੱਚਕਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਕਰਾਉਣ ਦਾ ਮਕਸਦ ਬਾਕਸਿੰਗ ਵਿੱਚ ਨਵੇਂ ਖਿਡਾਰੀਆਂ ਦੀ ਰੁਚੀ ਪੈਦਾ ਕਰਨਾ ਤਾਂ ਜੋ ਅੱਗੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ। ਇਹ ਮੁਕਾਬਲੇ ਬਾਬਾ ਭਾਈ ਰੂਪ ਚੰਦ ਜੀ ਖੇਡ ਸਟੇਡੀਅਮ ਭਾਈ ਰੂਪਾ ਵਿਖੇ ਹੋਣਗੇ। ਇਸ ਮੁਕਾਬਲੇ ਵਿਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਦਿੱਤੇ ਜਾਣਗੇ। ਇਸ ਟੂਰਨਾਮੈਂਟ ਵਿਚ ਸੰਸਥਾਵਾਂ ਬੀਆਰਸੀ ਬਾਕਸਿੰਗ ਕਲੱਬ, ਬਾਬਾ ਭਾਈ ਰੂਪ ਚੰਦ ਜੀ ਨਸ਼ਾ ਵਿਰੋਧੀ ਕਮੇਟੀ , ਬਾਬਾ ਭਾਈ ਰੂਪ ਚੰਦ ਜੀ ਸਪੋਰਟਸ ਕਲੱਬ, ਐਨਆਰਆਈ ਵੀਰ, ਸਨ ਰਾਈਜ਼ ਸਕੂਲ ਅਤੇ ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਭਾਈ ਰੂਪਾ ਆਦਿ ਸਹਿਯੋਗ ਦੇ ਰਹੇ ਹਨ।