ਪੀਅਨ ਦੇ ਸਰਕਾਰੀ ਕੁਆਰਟਰ ’ਚੋਂ ਸਾਮਾਨ ਚੋਰੀ
ਪੀਅਨ ਦੇ ਸਰਕਾਰੀ ਕੁਆਟਰ ’ਚੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ
Publish Date: Fri, 13 Feb 2026 04:32 PM (IST)
Updated Date: Sat, 14 Feb 2026 04:03 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਣਪਛਾਤੇ ਚੋਰਾਂ ਨੇ ਅਦਾਲਤੀ ਕੰਪਲੈਕਸ ਵਿਖੇ ਪੀਅਨ ਦੀ ਨੌਕਰੀ ਕਰਨ ਵਾਲੇ ਇਕ ਵਿਅਕਤੀ ਦੇ ਘਰੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਫੂਲ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਅਰਜਨ ਰਾਮ ਨੇ ਦੱਸਿਆ ਕਿ ਉਹ ਕੋਰਟ ਕੰਪਲੈਕਸ ਫੂਲ ਵਿੱਚ ਪੀਅਨ ਦੀ ਨੌਕਰੀ ਕਰਦਾ ਹੈ। ਉਹ ਕੋਰਟ ਕੰਪਲੈਕਸ ਦੇ ਨਾਲ ਬਣੇ ਸਰਕਾਰੀ ਕੁਆਰਟਰਾਂ ਵਿੱਚ ਰਹਿੰਦਾ ਹੈ। 11 ਫਰਵਰੀ ਨੂੰ ਜਦੋਂ ਉਹ ਸਰਕਾਰੀ ਡਿਊਟੀ ਤੋਂ ਵਾਪਸ ਆਪਣੇ ਕੁਆਰਟਰ ਵਿੱਚ ਗਿਆ ਤਾਂ ਦੇਖਿਆ ਕਿ ਮੇਨ ਗੇਟ ਦਾ ਜਿੰਦਾ ਟੁੱਟਾ ਹੋਇਆ ਸੀ ਅਤੇ ਦਰਵਾਜ਼ਾ ਖੁੱਲਾ ਪਿਆ ਸੀ।। ਜਦੋਂ ਉਸਨੇ ਸਰਕਾਰੀ ਕੁਆਰਟਰ ਵਿੱਚ ਜਾ ਕੇ ਆਪਣਾ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਅਣਪਛਾਤੇ ਚੋਰ 5250 ਦੀ ਨਕਦੀ, ਕਰੀਬ ਡੇਢ ਤੋਲੇ ਸੋਨਾ, ਚਾਰ ਪਾਣੀ ਵਾਲੀਆਂ ਟੂਟੀਆਂ, ਇਕ ਨਹਾਉਣ ਵਾਲੀ ਪਲਾਸਟਿਕ ਦੀ ਬਾਲਟੀ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਥਾਣਾ ਫੂਲ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।