ਨਕਦੀ ਵਾਲਾ ਬੈਗ ਖੋਹ ਕੇ ਭੱਜਦਾ ਨੌਜਵਾਨ ਕਾਬੂ
ਨਗਦੀ ਵਾਲਾ ਬੈਗ ਖੋਹ ਕੇ ਭੱਜਾ ਨੌਜਵਾਨ ਕਾਬੂ
Publish Date: Fri, 13 Feb 2026 04:30 PM (IST)
Updated Date: Sat, 14 Feb 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਟਰਾਲਾ ਚਾਲਕ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਬਿਆਨਾਂ ਵਿੱਚ ਕੁਲਦੀਪ ਸਿੰਘ ਵਾਸੀ ਪਿੰਡ ਠੁੱਲੇਵਾਲ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਹ ਸੱਤ ਫਰਵਰੀ ਨੂੰ ਆਪਣੇ ਟਰਾਲਾ ਨੰਬਰ ਪੀਬੀ 19ਐੱਚ 7405 ਰਾਹੀਂ ਮਟੀਲੀ ਰਾਜਸਥਾਨ ਤੋਂ ਇੱਟਾਂ ਦਾ ਗੇੜਾ ਲਾ ਕੇ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਉਹ ਟਰਾਲੇ ਵਿੱਚ ਤੇਲ ਪੁਆਉਣ ਲਈ ਇੰਡੀਅਨ ਆਇਲ ਪੈਟਰੋਲ ਪੰਪ ਟਰਾਂਸਪੋਰਟ ਨਗਰ ਬਠਿੰਡਾ ਵਿਖੇ ਰੁਕਿਆ ਸੀ। ਪੀੜਤ ਅਨੁਸਾਰ ਟਰਾਲੇ ਦੇ ਡੈਸ਼ ਬੋਰਡ ਵਿੱਚੋਂ ਇਕ ਨਕਦੀ ਵਾਲਾ ਬੈਗ ਰੰਗ ਕਾਲਾ ਕੱਢ ਕੇ ਟਰਾਲੇ ਕੋਲ ਖੜ੍ਹਾ ਨੋਟ ਗਿਣ ਰਿਹਾ ਸੀ ਕਿ ਇਸ ਦੌਰਾਨ ਹੀ ਇੱਕ ਨੌਜਵਾਨ ਆਇਆ ਜਿਸ ਨੇ ਝਪਟਮਾਰ ਕੇ ਉਸ ਦੇ ਹੱਥ ’ਚ ਫੜਿਆ ਬੈਗ ਖੋਹ ਲਿਆ ਤੇ ਫਰਾਰ ਹੋ ਗਿਆ। ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਮੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕਰਕੇ ਮੁਲਜ਼ਮ ਬੱਬੂ ਸਿੰਘ ਵਾਸੀ ਖੇਤਾ ਸਿੰਘ ਬਸਤੀ ਨੂੰ ਗ੍ਰਿਫਤਾਰ ਕਰ ਲਿਆ ਹੈ।