ਗਹਿਣੇ ਰੱਖਿਆ ਸੋਨਾ ਬਦਲਣ ਵਾਲੇ ਜਿਊਲਰਜ਼ ਖ਼ਿਲਾਫ਼ ਕੇਸ
ਗਹਿਣੇ ਰੱਖਿਆ ਸੋਨਾ ਬਦਲਣ ਵਾਲੇ ਜਵੈਲਰਜ਼ ਖਿਲਾਫ ਕੇਸ ਦਰਜ
Publish Date: Fri, 13 Feb 2026 04:24 PM (IST)
Updated Date: Sat, 14 Feb 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇਕ ਔਰਤ ਵੱਲੋਂ ਗਹਿਣੇ ਰੱਖੇ ਸੋਨੇ ਨੂੰ ਬਦਲਣ ਦੇ ਦੋਸ਼ ਹੇਠ ਪੁਲਿਸ ਨੇ ਕੋਠਾ ਗੁਰੂ ਦੇ ਜਿਊਲਰਜ਼ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਮਨਦੀਪ ਕੌਰ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਕੁਝ ਪੈਸਿਆਂ ਦੀ ਲੋੜ ਕਾਰਨ ਉਨ੍ਹਾਂ 28 ਜਨਵਰੀ 2023 ਨੂੰ ਆਪਣਾ ਸੋਨਾ ਜਤਿੰਦਰ ਕੁਮਾਰ ਮਾਲਕ ਵਾਹਿਗੁਰੂ ਜਵੈਲਰਜ਼ ਪੁੱਤਰ ਪ੍ਰੇਮ ਨਾਥ ਵਾਸੀ ਕੋਠਾ ਗੁਰੂ ਕੋਲ ਗਹਿਣੇ ਰੱਖ ਦਿੱਤਾ ਸੀ। ਪੀੜਤ ਨੇ ਦੱਸਿਆ ਕਿ ਜਦੋਂ ਉਨਾਂ 7 ਲੱਖ 38 ਹਜ਼ਾਰ 999 ਰੁਪਏ ਦੇ ਕੇ ਆਪਣਾ ਸੋਨਾ ਵਾਪਸ ਲੈ ਲਿਆ ਪਰ ਜਦੋਂ ਉਨ੍ਹਾਂ ਵਾਪਸ ਲਿਆ ਸੋਨਾ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਜਿਊਲਰਜ਼ ਜਤਿੰਦਰ ਕੁਮਾਰ ਨੇ ਘਟੀਆ ਕੁਆਲਿਟੀ ਦੇ ਸੋਨੇ ਦਾ ਸੈੱਟ ਬਣਾ ਕੇ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਹੈ। ਉਨ੍ਹਾਂ ਮੁਲਜ਼ਮ ਨਾਲ ਤਾਲਮੇਲ ਕੀਤਾ ਪਰ ਉਸਨੇ ਇਸ ਮਾਮਲੇ ’ਚ ਟਾਲਮਟੋਲ ਜਾਰੀ ਰੱਖੀ। ਥਾਣਾ ਭਗਤਾ ਭਾਈਕਾ ਦੇ ਸਹਾਇਕ ਥਾਣੇਦਾਰ ਸੁਰਿੰਦਰ ਪਾਲ ਸਿੰਘ ਅਨੁਸਾਰ ਪੀੜਤ ਅਮਨਦੀਪ ਕੌਰ ਦੀ ਸ਼ਿਕਾਇਤ ’ਤੇ ਵਾਹਿਗੁਰੂ ਜਵੈਲਰਜ ਦੇ ਮਾਲਕ ਜਤਿੰਦਰ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ।