ਐਸਐਸਡੀ ਗਰਲਜ਼ ਕਾਲਜ ਵਿਖੇ ਲਾਈ ਵਰਕਸ਼ਾਪ
ਐਸਐਸਡੀ ਗਰਲਜ਼ ਕਾਲਜ਼ ਵਿਖੇ ਵਰਕਸ਼ਾਪ ਲਗਾਈ
Publish Date: Fri, 13 Feb 2026 04:18 PM (IST)
Updated Date: Sat, 14 Feb 2026 04:00 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ਼ ਵਿਖੇ ਕਾਲਜ਼ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਜੀਤ ਕੌਰ ਦੀ ਸਰਪ੍ਰਸਤੀ ਹੇਠ “ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀ” ਵਿਸ਼ੇ ਤਹਿਤ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਦੇ ਮੁੱਖ ਬੁਲਾਰੇ ਡਾ. ਸੀਪੀ ਕੰਬੋਜ (ਸਹਾਇਕ ਪ੍ਰੋਫੈਸਰ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ) ਰਹੇ। ਪਹਿਲੇ ਸੈਸ਼ਨ ਦੌਰਾਨ ਮੁਖ ਬੁਲਾਰੇ ਵਲੋਂ ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਏਆਈ ਦੀ ਵਰਤੋਂ ਉਸਦੀਆਂ ਲਾਭ ਤੇ ਹਾਨੀਆਂ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਸੈਸ਼ਨ ਦੌਰਾਨ ਯੂਨੀਕੋਡ ਪ੍ਰਣਾਲੀ ਦੀ ਵਰਤੋਂ, ਗੁਰਮੁਖੀ ਦੇ ਵੱਖ-ਵੱਖ ਫੌਟਾਂ ਤੇ ਫੌਟ ਕਨਵਰਟ ਕਰਨ ਤੋਂ ਇਲਾਵਾ ਪੰਜਾਬੀ ਫੌਂਟ, ਕੀ-ਬੋਰਡ ਚੈਟ ਜੀਪੀਟੀ., ਜੈਮਨਾਈ, ਡੀਪ-ਸੀਕ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਤੇ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਵੈੱਬਸਾਈਟਾਂ ਬਾਰੇ ਚਾਨਣਾ ਪਾਇਆ। ਤੀਜਾ ਸੈਸ਼ਨ ਪ੍ਰੈਕਟੀਕਲ ਸੈਸ਼ਨ ਰਿਹਾ ਜਿਸ ਦੌਰਾਨ ਅੱਖਰ ਸਾਫਟਵੇਅਰ ਰਾਹੀਂ ਲੈਬ ਦੇ ਕੰਪਿਊਟਰਾਂ ਦੀ ਮਦਦ ਨਾਲ ਵਿਦਿਆਰਥਣਾਂ ਨੂੰ ਪੰਜਾਬੀ ਟਾਈਪਿੰਗ ਦੀ ਪ੍ਰੈਕਟਿਸ ਵੀ ਕਰਵਾਈ ਗਈ ।