ਸੜਕ ਹਾਦਸੇ ’ਚ ਆਟੋ ਚਾਲਕ ਜ਼ਖ਼ਮੀ
ਸੜਕ ਹਾਦਸੇ ਵਿਚ ਆਟੋ ਚਾਲਕ ਜ਼ਖ਼ਮੀ
Publish Date: Fri, 13 Feb 2026 04:16 PM (IST)
Updated Date: Sat, 14 Feb 2026 04:00 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਫਾਇਰ ਬ੍ਰਿਗੇਡ ਚੌਂਕ ਕੋਲ ਇਕ ਆਟੋ ਚਾਲਕ ਅੱਗੇ ਅਚਾਨਕ ਐਕਟਿਵਾ ਸਵਾਰ ਆ ਜਾਣ ਕਾਰਨ ਜਲਦਬਾਜ਼ੀ ’ਚ ਬ੍ਰੇਕ ਲਗਾਉਣ ਕਾਰਨ ਆਟੋ ਪਲਟ ਗਿਆ, ਜਿਸ ਨਾਲ ਆਟੋ ਚਾਲਕ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਰਮੇਸ਼ ਕੁਮਾਰ ਵਜੋ ਹੋਈ।