ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ
ਡੀਏਵੀ ਕਾਲਜ ਵੱਲੋਂ ਭਾਸ਼ਣ ਮੁਕਾਬਲੇ ਕਰਵਾਇਆ
Publish Date: Fri, 13 Feb 2026 04:14 PM (IST)
Updated Date: Sat, 14 Feb 2026 04:00 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਡੀਏਵੀ ਕਾਲਜ, ਬਠਿੰਡਾ ਦੇ ਆਈਆਈਸੀ, ਐਨਐਸਐਸ, ਰੈੱਡ ਰਿਬਨ ਕਲੱਬ, ਬੱਡੀਜ਼ ਗਰੁੱਪ ਅਤੇ ਵਿਦਿਆਰਥੀ ਭਲਾਈ ਵਿਭਾਗ ਨੇ ਪੰਜਾਬ ਸਰਕਾਰ ਦੀ ਜ਼ਿੰਦਗੀ ਜ਼ਿੰਦਾਬਾਦ ਮੁਹਿੰਮ ਦੇ ਹਿੱਸੇ ਵਜੋਂ ਨਸ਼ਿਆਂ ਨੂੰ ਨਾਂਹ, ਜ਼ਿੰਦਗੀ ਨੂੰ ਹਾਂ ਵਿਸ਼ੇ ’ਤੇ ਭਾਸ਼ਣ ਮੁਕਾਬਲਾ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਰੁਪਿੰਦਰਜੀਤ ਸਿੰਘ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ। ਯੋਗ ਗੁਰੂ ਰਾਧੇਸ਼ਿਆਮ ਨੇ ਧਿਆਨ ਰਾਹੀਂ ਨਸ਼ੇ ਦੀ ਆਦਤ ਨੂੰ ਨਜਿੱਠਣ ਦਾ ਤਰੀਕਾ ਦੱਸਿਆ ਤੇ ਸੋਨੀਆ ਨਈਅਰ ਨੇ ਬੱਚਿਆਂ ਨੂੰ ਨਸ਼ੇ ਖਰੀਦਣ ਜਾਂ ਸੇਵਨ ਕਰਨ ਤੋਂ ਪਰਹੇਜ਼ ਕਰਨ ਲਈ ਉਤਸ਼ਾਹਿਤ ਕੀਤਾ।