ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ 44.81 ਲੱਖ ਦੀ ਠੱਗੀ
ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ 44.81 ਲੱਖ ਦੀ ਠੱਗੀ
Publish Date: Thu, 12 Feb 2026 05:45 PM (IST)
Updated Date: Thu, 12 Feb 2026 05:47 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ ਇਕ ਵਿਅਕਤੀ ਨਾਲ 44.81 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਸਾਇਬਰ ਕ੍ਰਾਈਮ ਕੋਲ ਦਰਜ ਕਰਵਾਏ ਬਿਆਨਾਂ ਵਿਚ ਰਾਜਵਿੰਦਰ ਸਿੰਘ ਵਾਸੀ ਟੀਚਰ ਕਾਲੋਨੀ ਬਠਿੰਡਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਬੇਟੀ ਅਵਨਤ ਕੌਰ ਨਾਲ ਇਹ ਠੱਗੀ ਮਾਰੀ ਗਈ ਹੈ। ਮੁਲਜ਼ਮ ਨੇ ਅਵਨਤ ਕੌਰ ਨੂੰ ਐਂਗਲ ਵਨ ਸਟੋਕ ਹੱਬ ਐੱਚ 107 ਵਟਸਅਪ ਗਰੁੱਪ ਵਿਚ ਐਡ ਕਰ ਲਿਆ ਅਤੇ ਇਸ ਤੋਂ ਬਾਅਦ ਉਸ ਨੂੰ ਆਪਣੀ ਐਪ ਇੰਸਟਾਲ ਕਰਨ ਲਈ ਕਿਹਾ। ਪੀੜਤ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਮੁਲਜ਼ਮਾਂ ਦੇ ਕਹੇ ਉਕਤ ਐਪ ਇੰਸਟਾਲ ਕਰ ਲਈ ਅਤੇ 25 ਜੁਲਾਈ 2025 ਤੋਂ ਲੈ ਕੇ 17 ਸਤੰਬਰ 2025 ਤਕ ਉਸ ਦੀ ਲੜਕੀ ਤੋਂ 44 ਲੱਖ 81 ਹਜ਼ਾਰ 400 ਨਿਵੇਸ਼ ਕਰਵਾ ਕੇ ਉਨ੍ਹਾਂ ਨੂੰ ਵੱਖ ਵੱਖ ਖਾਤਿਆਂ ਵਿਚ ਤਬਦੀਲ ਕਰ ਲਿਆ। ਇਸ ਤਰ੍ਹਾਂ ਮੁਲਜ਼ਮਾਂ ਨੇ ਉਸ ਦੀ ਬੇਟੀ ਨਾਲ ਠੱਗੀ ਮਾਰੀ ਹੈ। ਥਾਣਾ ਸਾਈਬਰ ਕ੍ਰਾਈਮ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।