ਲਾਪ੍ਰਵਾਹ ਚਾਲਕ ਖ਼ਿਲਾਫ਼ ਕੇਸ ਦਰਜ
ਲਾਪਰਵਾਹ ਚਾਲਕ ਖਿਲਾਫ ਕੇਸ ਦਰਜ
Publish Date: Thu, 12 Feb 2026 05:28 PM (IST)
Updated Date: Thu, 12 Feb 2026 05:30 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਲਾਪ੍ਰਵਾਹ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸੁਨੀਲ ਵਾਸੀ ਥਰਮਲ ਪਲਾਂਟ ਬਠਿੰਡਾ ਨੇ ਦੱਸਿਆ ਕਿ ਉਹ ਅਤੇ ਰੌਸ਼ਨ ਸੇਵਾ ਰਾਮ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਜਦੋਂ ਟੀ ਪੁਆਇੰਟ ਹਾਈਟੈੱਕ ਸ੍ਰੀ ਮੁਕਤਸਰ ਸਾਹਿਬ ਰੋਡ ਕੋਲ ਪਹੁੰਚੇ ਤਾਂ ਜਗਜੀਤ ਸਿੰਘ ਵਾਸੀ ਭਿਸੀਆਣਾ ਨੇ ਟਰੱਕ ਨੂੰ ਲਾਪ੍ਰਵਾਹੀ ਨਾ ਚਲਾਉਂਦਿਆਂ ਉਨ੍ਹਾਂ ਵਿਚ ਮਾਰਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਥਾਣਾ ਸਦਰ ਬਠਿੰਡਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ।