ਕਾਰ ਦੀ ਟੱਕਰ ਨਾਲ 2 ਵਿਅਕਤੀ ਜ਼ਖ਼ਮੀ
ਕਾਰ ਦੀ ਟੱਕਰ ਨਾਲ 2 ਵਿਅਕਤੀ ਜ਼ਖ਼ਮੀ
Publish Date: Thu, 12 Feb 2026 05:26 PM (IST)
Updated Date: Thu, 12 Feb 2026 05:29 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਡਾਕਟਰ ਮੇਲਾ ਰੋਡ ’ਤੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਇਕ ਕਾਰ ਨੇ ਟੱਕਰ ਮਾਰੀ। ਜਿਸ ਨਾਲ ਦੋਵੇਂ ਜਣੇ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਕਿਰਨ ਅਤੇ ਜਗਦੇਵ ਸਿੰਘ ਵਾਸੀ ਬਲੂਆਣਾ ਵਜੋਂ ਹੋਈ।