ਬਜ਼ੁਰਗ ਔਰਤ ਜ਼ਖ਼ਮੀ
ਬਜ਼ੁਰਗ ਔਰਤ ਜ਼ਖ਼ਮੀ ਬਜ਼ੁਰਗ ਔਰਤ ਜ਼ਖ਼ਮੀ
Publish Date: Thu, 12 Feb 2026 05:21 PM (IST)
Updated Date: Thu, 12 Feb 2026 05:24 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਨਰੂਆਣਾ ਦੇ ਡਰਾਇਵਿੰਗ ਟਰੈਕ ’ਤੇ ਸਕੂਟਰੀ ਚਲਾਉਣ ਦਾ ਟੈਸਟ ਦੇ ਰਹੀ ਬਜ਼ੁਰਗ ਔਰਤ ਦਾ ਸੰਤੁਲਨ ਵਿਗੜ ਗਿਆ। ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਆਕਾਸ਼ ਗਰਗ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਕੌਸ਼ਲਿਆ ਦੇਵੀ ਵਾਸੀ ਜਨਤਾ ਨਗਰ ਵਜੋਂ ਹੋਈ।