ਬਾਬਾ ਮੋਨੀ ਜੀ ਮਹਾਰਾਜ ਇੰਸਟੀਚਿਊਸ਼ਨਜ਼ ’ਚ ਸਾਲਾਨਾ ਐਥਲੈਟਿਕਸ ਮੀਟ ਸਮਾਪਤ
ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਲਾਨਾ ਐਥਲੈਟਿਕ ਮੀਟ ਸਮਾਪਤ
Publish Date: Thu, 12 Feb 2026 04:57 PM (IST)
Updated Date: Thu, 12 Feb 2026 04:59 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਇੰਸਟੀਚਿਊਸ਼ਨਜ਼ ਲਹਿਰਾ ਮੁਹੱਬਤ (ਬਠਿੰਡਾ) ਵਿਖੇ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਵਿਚ ਵੱਖ-ਵੱਖ ਹਾਊਸਾਂ ਦੁਆਰਾ ਮਾਰਚ ਪਾਸਟ ਕੀਤਾ ਗਿਆ। ਮਿਸ਼ਾਲ ਜਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਸੁਖਦੀਪ ਕੌਰ ਅਤੇ ਪ੍ਰੋ. ਕੁਲਦੀਪ ਸਿੰਘ ਵੱਲੋਂ ਨਿਭਾਈ ਗਈ। 100 ਮੀਟਰ ਲੜਕੀਆਂ ਦੀ ਦੌੜ ਵਿੱਚੋਂ ਅਮਨ ਸ਼ਰਮਾ (ਬਾਰ੍ਹਵੀਂ) ਨੇ ਪਹਿਲਾ, ਮੁਸਕਾਨ (ਬੀਏ.ਭਾਗ -ਦੂਜਾ) ਨੇ ਦੂਸਰਾ ਅਤੇ ਸੁਖਵਿੰਦਰ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ । ਲੰਮੀ ਛਾਲ ਲੜਕੀਆਂ ਦੇ ਮੁਕਾਬਲੇ ਵਿਚ ਮੁਸਕਾਨ (ਬੀਏ ਭਾਗ -ਦੂਜਾ) ਨੇ ਪਹਿਲਾ, ਜਸ਼ਨਦੀਪ ਕੌਰ (ਜੀਐੱਨਐੱਮ ਭਾਗ-ਦੂਜਾ) ਨੇ ਦੂਸਰਾ ਅਤੇ ਅੰਜਲੀ ਸ਼ਰਮਾ (ਬੀਐੱਡ ਭਾਗ-ਦੂਜਾ) ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਦੇ ਲੜਕੀਆਂ ਦੇ ਮੁਕਾਬਲਿਆਂ ਵਿਚ ਇਰਬਨਜੋਤ ਕੌਰ (ਬਾਰ੍ਹਵੀਂ) ਨੇ ਪਹਿਲਾ, ਰੁਪਿੰਦਰ ਕੌਰ (ਬੀਏ ਭਾਗ- ਦੂਜਾ) ਨੇ ਦੂਸਰਾ ਅਤੇ ਮੁਸਕਾਨ (ਬੀਏ ਭਾਗ-ਦੂਜਾ) ਨੇ ਲੜੀਵਾਰ ਤੀਸਰਾ ਸਥਾਨ ਹਾਸਲ ਕੀਤਾ। 800 ਮੀਟਰ ਦੌੜ ਮੁਕਾਬਲਿਆਂ ਵਿਚ ਅਮਨ ਸ਼ਰਮਾ (ਬਾਰ੍ਹਵੀਂ) ਨੇ ਪਹਿਲਾ, ਮੁਸਕਾਨ (ਬੀਏ ਭਾਗ-ਦੂਜਾ) ਨੇ ਦੂਸਰਾ ਅਤੇ ਖੁਸ਼ਦੀਪ ਕੌਰ (ਬਾਰ੍ਹਵੀਂ) ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਲੜਕਿਆਂ ਦੇ ਜਗਦੀਪ ਸਿੰਘ (ਬੀਏ ਭਾਗ- ਤੀਜਾ) ਨੇ ਪਹਿਲਾ, ਜਸ਼ਨਪ੍ਰੀਤ ਸਿੰਘ (ਬੀਏ ਭਾਗ- ਦੂਜਾ) ਨੇ ਦੂਸਰਾ ਅਤੇ ਹੁਸਨਦੀਪ ਸਿੰਘ (ਬੀਏ ਭਾਗ-ਦੂਜਾ) ਨੇ ਤੀਸਰਾ ਅਤੇ ਲੜਕੀਆਂ ਦੇ ਮੁਕਾਬਲੇ ਵਿਚ ਸੁਖਪ੍ਰੀਤ ਕੌਰ (ਬੀਸੀਏ ਭਾਗ-ਪਹਿਲਾ) ਨੇ ਪਹਿਲਾ, ਮੁਸਕਾਨ (ਬੀਏ ਭਾਗ-ਦੂਜਾ) ਨੇ ਦੂਸਰਾ ਅਤੇ ਖੁਸਦੀਪ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ। ਸੈਕ ਰੇਸ ਦੇ ਮੁਕਾਬਲਿਆਂ ਵਿਚ ਮੁਸਕਾਨ (ਬੀਏ ਭਾਗ-ਦੂਜਾ) ਨੇ ਪਹਿਲਾ, ਰੁਪਿੰਦਰ ਕੌਰ (ਬੀਏ ਭਾਗ-ਦੂਜਾ) ਨੇ ਦੂਸਰਾ ਅਤੇ ਖੁਸਦੀਪ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ। ਬੈਕ ਰੇਸ ਦੇ ਲੜਕੀਆਂ ਦੇ ਮੁਕਾਬਲੇ ਵਿਚ ਹੁਸਨਪ੍ਰੀਤ ਕੌਰ (ਬੀਏ ਭਾਗ-ਪਹਿਲਾ) ਨੇ ਪਹਿਲਾ, ਰੁਪਿੰਦਰ ਕੌਰ (ਬੀਏ. ਭਾਗ- ਦੂਜਾ) ਨੇ ਦੂਸਰਾ ਅਤੇ ਅਰਸ਼ਦੀਪ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ ਦੇ ਮੁਕਾਬਲਿਆਂ ਵਿੱਚ ਇਰਬਨਜੋਤ ਕੌਰ (ਬਾਰ੍ਹਵੀਂ)ਨੇ ਪਹਿਲਾ, ਰੁਪਿੰਦਰ ਕੌਰ ਸਿੰਘ (ਬੀਏ ਭਾਗ-ਦੂਜਾ) ਨੇ ਦੂਸਰਾ ਅਤੇ ਮੁਸਕਾਨ (ਬੀਏ ਭਾਗ- ਦੂਜਾ) ਨੇ ਤੀਸਰਾ ਸਥਾਨ ਹਾਸਲ ਕੀਤਾ। ਡਿਸਕਸ ਥਰੋ ਦੇ ਲੜਕੀਆਂ ਦੇ ਮੁਕਾਬਲੇ ਵਿਚ ਇਰਬਨਜੋਤ (ਬਾਰ੍ਹਵੀਂ) ਨੇ ਪਹਿਲਾ, ਮੁਸਕਾਨ (ਬੀਏ ਭਾਗ-ਦੂਜਾ) ਨੇ ਦੂਸਰਾ ਤੇ ਅਰਸ਼ਪ੍ਰੀਤ ਕੌਰ (ਗਿਆਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ। 3 ਲੈੱਗ ਰੇਸ ਵਿਚ ਜਸ਼ਪ੍ਰੀਤ ਕੌਰ ਤੇ ਅਮਨਦੀਪ ਕੌਰ (ਬੀਏ ਭਾਗ -ਦੂਜਾ) ਨੇ ਪਹਿਲਾ, ਖੁਸ਼ਦੀਪ ਕੌਰ ਤੇ ਨਵਜੋਤ ਕੌਰ (ਬਾਰ੍ਹਵੀਂ) ਨੇ ਦੂਸਰਾ, ਅਮਨ ਸ਼ਰਮਾ ਅਤੇ ਖੁਸ਼ਵੀਰ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ। 400 ਮੀਟਰ ਰੇਸ ਵਿਚ ਮੁਸਕਾਨ (ਬੀਏ ਭਾਗ-ਦੂਜਾ) ਨੇ ਪਹਿਲਾ, ਅਰਸ਼ਦੀਪ ਕੌਰ (ਬੀਏ ਭਾਗ- ਦੂਜਾ) ਨੇ ਦੂਜਾ, ਨਵਜੋਤ ਕੌਰ (ਬੀਏ ਭਾਗ-ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ। ਬੈਸਟ ਐਥਲੀਟ ਦਾ ਖਿਤਾਬ ਲੜਕੀਆਂ ਵਿੱਚੋਂ ਮੁਸਕਾਨ (ਬੀਏ ਭਾਗ-ਦੂਜਾ) ਨੇ ਹਾਸਲ ਕੀਤਾ। ਬੈਸਟ ਹਾਊਸ ਦੀ ਪੁਜ਼ੀਸ਼ਨ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਹਾਸਲ ਕੀਤੀ। ਇਹ ਐਥਲੈਟਿਕਸ ਮੀਟ ਪ੍ਰੋ. ਜਸਕਰਨ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਸਮਾਗਮ ਦੀ ਸਮਾਪਤੀ ਸਮੇਂ ਇਨਾਮ ਵੰਡ ਸਮਾਗਮ ਵਿਚ ਡਿਗਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਰਜਨੀ ਚੌਧਰੀ, ਨਰਸਿੰਗ ਕਾਲਜ ਦੇ ਪ੍ਰਿੰਸੀਪਲ ਮੈਰੀ ਡਾਸਨ ਫਰਾਂਸਿਸ ਤੋਂ ਇਲਾਵਾ ਡਿਗਰੀ, ਐਜੂਕੇਸ਼ਨ ਅਤੇ ਨਰਸਿੰਗ ਕਾਲਜ ਦੇ ਸਮੂਹ ਸਟਾਫ ਮੈਂਬਰ ਵੀ ਸ਼ਾਮਲ ਸਨ।