ਡੀਏਵੀ ਕਾਲਜ ਦੇ ਪੀਜੀਡੀਸੀਏ ਸਮੈਸਟਰ ਦੂਜੇ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਡੀਏਵੀ ਕਾਲਜ ਦੇ ਪੀਜੀਡੀਸੀਏ ਸਮੈਸਟਰ ਦੂਜੇ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Thu, 12 Feb 2026 04:51 PM (IST)
Updated Date: Thu, 12 Feb 2026 04:54 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਪੀਜੀਡੀਸੀਏ ਸਮੈਸਟਰ ਦੂਜੇ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਨਤੀਜੇ ਹਾਸਲ ਕੀਤੇ ਹਨ। ਵੀਰਪਾਲ ਕੌਰ ਸਿੱਧੂ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ ਅਤੇ ਅਕਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਨੇ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਨਾ ਲਈ ਕਾਲਜ ਦੇ ਸਮਰਪਿਤ, ਲਗਨ ਅਤੇ ਮਿਹਨਤੀ ਸਟਾਫ਼ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਤੋਂ ਬਹੁਤ ਖੁਸ਼ ਹੋ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕੰਪਿਊਟਰ ਵਿਭਾਗ ਦੀ ਮੁਖੀ ਡਾ. ਵੰਦਨਾ ਜਿੰਦਲ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਵਿਭਾਗ ਦੇ ਸ਼ਾਨਦਾਰ ਨਤੀਜਿਆਂ ’ਤੇ ਵਧਾਈ ਦਿੱਤੀ।