ਐੱਸਐੱਸਡੀ ਕਾਲਜ ਦਾ ਐੱਮਏ ਅੰਗਰੇਜ਼ੀ ਸਮੈਸਟਰ-3 ਦਾ ਨਤੀਜਾ ਰਿਹਾ ਸ਼ਾਨਦਾਰ
ਐਸਐਸਡੀ ਕਾਲਜ ਦਾ ਐੱਮਏ ਅੰਗਰੇਜ਼ੀ ਸਮੈਸਟਰ 3 ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 12 Feb 2026 04:49 PM (IST)
Updated Date: Thu, 12 Feb 2026 04:51 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਦੇ ਐੱਮਏ ਅੰਗਰੇਜ਼ੀ ਸਮੈਸਟਰ-3 ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜੇ ਅਨੁਸਾਰ ਅਕਾਂਕਸ਼ਾ ਅਤੇ ਸੋਨੀਆ ਨੇ 9.00 ਐੱਸਜੀਪੀਏ ਪ੍ਰਾਪਤ ਕਰ ਕੇ ਸਾਂਝੇ ਤੌਰ ’ਤੇ ਪਹਿਲਾ ਸਥਾਨ, ਅੰਚਲਦੀਪ, ਹਰਸਿਮਰਤ ਅਤੇ ਸ਼ਾਇਨਾ ਨੇ 8.50 ਐੱਸਜੀਪੀਏ ਨਾਲ ਦੂਜਾ ਸਥਾਨ ਅਤੇ ਦਿਲਸ਼ਾਨ ਨੇ 8.25 ਐੱਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਇਸ ਉਪਲਬਧੀ ਲਈ ਵਿਭਾਗ ਮੁਖੀ ਡਾ. ਰੋਮੀ ਤੁਲੀ, ਉਨ੍ਹਾਂ ਦੀ ਟੀਮ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।