ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਕਾਵੜੀਆਂ ਦਾ ਜਥਾ ਰਵਾਨਾ
ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਕਾਵੜੀਆਂ ਦਾ ਜਥਾ ਰਵਾਨਾ
Publish Date: Thu, 12 Feb 2026 04:28 PM (IST)
Updated Date: Thu, 12 Feb 2026 04:29 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਸ਼ਿਵਰਾਤਰੀ ਦੇ ਸ਼ੁੱਭ ਮੌਕੇ ’ਤੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆਉਣ ਲਈ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਬਾਬਾ ਬੰਗਾਲੀ ਜੀ ਦੀ ਅਪਾਰ ਕ੍ਰਿਪਾ ਨਾਲ 15ਵੀਂ ਕਾਂਵੜ ਯਾਤਰਾ ਜੋ ਕਿ ਪਹਿਲੀ ਵਾਰ ਰੱਥ ਯਾਤਰਾ ਲਿਆਉਣ ਲਈ ਕਾਵੜੀਆਂ ਦਾ ਜੱਥਾ ਬੀਤੀ ਸ਼ਾਮ ਸਥਾਨਕ ਮੰਡੀ ਦੇ ਹਰੇ ਰਾਮ ਵਿਕਰਤ ਬਾਬਾ ਬੰਗਾਲੀ ਕੁਟੀਆ ਤੋਂ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਉਤਰਾਖੰਡ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਬਾਬਾ ਬੰਗਾਲੀ ਕੁਟੀਆ ਵਿਚ ਸਥਿਤ ਭਗਵਾਨ ਸ਼ਿਵ ਦੇ ਰੂਪ ਵਿਚ ਬਿਰਾਜਮਾਨ ਸ਼ਿਵਲਿੰਗ ਦੀ ਮੰਦਰ ਦੇ ਪੁਜਾਰੀ ਵੱਲੋਂ ਵੈਦਿਕ ਜਾਪ ਨਾਲ ਪੂਜਾ ਅਰਚਨਾ ਕੀਤੀ। ਇਸ ਮੌਕੇ ਸੁਨੀਲ ਕੁਮਾਰ ਸੰਨੀ ਅਤੇ ਰਾਜੂ ਵੈਦ ਨੇ ਦੱਸਦਿਆਂ ਕਿਹਾ ਕਿ ਹਰਿਦੁਆਰ ਤੋਂ ਗੰਗਾਜਲ ਲੈਣ ਤੋਂ ਬਾਅਦ ਕਾਵੜੀਆਂ ਹਰਿਦੁਆਰ ਤੋਂ ਮੌੜ ਮੰਡੀ ਤਕ ਪੈਦਲ ਯਾਤਰਾ ਕਰਨਗੇ ਅਤੇ 15 ਫਰਵਰੀ ਐਤਵਾਰ ਨੂੰ ਮਹਾਸ਼ਿਵਰਾਤਰੀ ਦੇ ਦਿਨ ਵਾਪਸ ਪਰਤਣਗੇ। ਜਿੱਥੇ ਸ਼ਹਿਰ ਵਾਸੀਆਂ ਵੱਲੋਂ ਕਾਵੜੀਆਂ ਦਾ ਸਵਾਗਤ ਕਰਨ ਉਪਰੰਤ ਕਾਵੜ ਵਿਚ ਲਿਆਂਦੀ ਗੰਗਾ ਦੇ ਜਲ ਨਾਲ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਕੀਤੇ ਜਾਣਗੇ ਅਤੇ ਸ਼ਿਵਜੀ ਭਗਵਾਨ ਦੀ ਪੂਜਾ-ਅਰਚਨਾ ਕਰਦਿਆਂ ਭਗਵਾਨ ਸ਼ਿਵ ਭੋਲੇ ਨਾਥ ਤੋਂ ਆਸ਼ੀਰਵਾਦ ਲਿਆ ਜਾਵੇਗਾ। ਇਸ ਮੌਕੇ ਸਨੀ ਗੋਇਲ, ਸ਼ਿਵ ਭੀਖੀ, ਦੀਪਕ ਭੀਖੀ, ਵਰੁਣ ਸਿੰਗਲਾ, ਵਿਨੋਦ ਜਿੰਦਲ, ਭਿਵੇਕ ਤੋਂ ਇਲਾਵਾ ਬਹੁਗਿਣਤੀ ਵਿਚ ਸ਼ਿਵ ਭਗਤ ਆਦਿ ਮੌਜੂਦ ਸਨ।