ਜ਼ਿਲ੍ਹਾ ਪੱਧਰੀ ਸਪੈਲ ਵਿਜਾਰਡ ਮੁਕਾਬਲੇ ਕਰਵਾਏ
ਜ਼ਿਲ੍ਹਾ ਪੱਧਰੀ ਸਪੈਲ ਵਿਜਾਰਡ ਮੁਕਾਬਲੇ ਕਰਵਾਏ
Publish Date: Thu, 12 Feb 2026 04:26 PM (IST)
Updated Date: Thu, 12 Feb 2026 04:29 PM (IST)

- ਨੌਵੀਂ ਜਮਾਤ ਦੇ 4000 ਤੋਂ ਵੱਧ ਵਿਦਿਆਰਥੀਆਂ ਨੇ ਸਕੂਲ ਤੇ ਬਲਾਕ ਪੱਧਰ ’ਤੇ ਲਿਆ ਹਿੱਸਾ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਾਂਝੇ ਉੱਦਮ ਨਾਲ ਜ਼ਿਲ੍ਹਾ ਪੱਧਰੀ ਅੰਗਰੇਜ਼ੀ ਵਿਸ਼ੇ ਦੇ ਸਪੈਲ ਵਿਜਾਰਡ ਮੁਕਾਬਲੇ ਸਥਾਨਕ ਟੀਚਰ ਹੋਮ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ 130 ਤੋਂ ਵੱਧ ਸਰਕਾਰੀ ਸਕੂਲਾਂ ਦੇ ਲਗਭਗ 4000 ਤੋਂ ਵੱਧ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਅਤੇ ਬਲਾਕ ਪੱਧਰ ’ਤੇ ਹਿੱਸਾ ਲਿਆ। ਸੱਤ ਬਲਾਕਾਂ ਵਿੱਚੋਂ ਹਰ ਬਲਾਕ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਕੁੱਲ 21 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਈ। ਇਨ੍ਹਾਂ ਮੁਕਾਬਲਿਆਂ ਦੌਰਾਨ ਸਹੀ ਸਪੈਲਿੰਗ ਚੋਣ, ਤਸਵੀਰ ਪਛਾਣ ਅਤੇ ਸਕ੍ਰੈਂਬਲ ਸ਼ਬਦ ਵਰਗੇ ਦਿਲਚਸਪ ਰਾਊਂਡ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜੱਜ ਪੈਨਲ ਨੇ ਵਿਦਿਆਰਥੀਆਂ ਦੀ ਯੋਗਤਾ ਦੀ ਭਰਪੂਰ ਸਰਾਹਨਾ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਅਕਾਦਮਿਕ ਮੁਕਾਬਲੇ ਵਿਦਿਆਰਥੀਆਂ ਵਿੱਚ ਸਿੱਖਣ ਦੀ ਰੁਚੀ ਅਤੇ ਆਤਮ-ਵਿਸ਼ਵਾਸ ਵਧਾਉਂਦੇ ਹਨ। ਜ਼ਿਲ੍ਹਾ ਪੱਧਰ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਮਪੁਰਾ ਫੂਲ ਬਲਾਕ (ਸਸਸ ਮੰਡੀ ਕਲਾਂ (ਕੁ), ਸਹਸ ਖੋਖਰ ਅਤੇ ਸਸਸ ਅਲੀਕੇ), ਦੂਜਾ ਸਥਾਨ ਬਲਾਕ ਗੋਨਿਆਣਾ ਮੰਡੀ (ਸਹਸ ਹਰਰਾਏਪੁਰ, ਸਹਸ ਪੂਹਲੀ ਅਤੇ ਪੀਐੱਮ. ਸ਼੍ਰੀ, ਸਸਸ ਗੋਨਿਆਣਾ ਮੰਡੀ (ਕੁ)) ਅਤੇ ਤੀਜਾ ਸਥਾਨ ਬਲਾਕ ਭਗਤਾ ਭਾਈਕਾ (ਸਹਸ ਰਾਜਗੜ੍ਹ, ਸਹਸ ਭੈਣੀ ਅਤੇ ਸਸਸਸ ਭਾਈ ਰੂਪਾ (ਕੁ) ਨੇ ਹਾਸਲ ਕੀਤਾ। ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਬਾਲ ਕ੍ਰਿਸ਼ਨ, ਬਲਾਕ ਕੋਆਰਡੀਨੇਟਰ ਜਤਿਨ, ਹੈੱਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ, ਹੈੱਡਮਾਸਟਰ ਸੰਜੀਵ ਕੁਮਾਰ, ਹੈੱਡਮਿਸਟ੍ਰੈੱਸ ਹੀਨੂੰ ਬਾਂਸਲ, ਜ਼ਿਲ੍ਹਾ ਰੁਜ਼ਗਾਰ ਦਫ਼ਤਰ ਤੋਂ ਵਿਸ਼ਾਲ ਚਾਵਲਾ ਕਰੀਅਰ ਕਾਊਂਸਲਰ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਪ੍ਰਾਜੈਕਟ ਕੋਆਰਡੀਨੇਟਰ ਗੌਰਵ ਮੱਗੂ ਆਦਿ ਹਾਜ਼ਰ ਸਨ।