ਬਾਬਾ ਫ਼ਰੀਦ ਕਾਲਜ ’ਚ ‘ਏਆਈ ਇੰਡੀਆ ਇੰਪੈਕਟ’ ’ਤੇ ਸੈਮੀਨਾਰ
ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ‘ਏਆਈ ਇੰਡੀਆ ਇੰਪੈਕਟ ਸਮਿਟ ਕਰਵਾਇਆ
Publish Date: Wed, 11 Feb 2026 08:02 PM (IST)
Updated Date: Thu, 12 Feb 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬੀਐਫਜੀਆਈ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੁਆਰਾ ਰਾਸ਼ਟਰੀ ਪਹਿਲਕਦਮੀ ਆਤਮਨਿਰਭਰ ਭਾਰਤ ਦੇ ਤਹਿਤ ‘ਏਆਈ ਇੰਡੀਆ ਇੰਪੈਕਟ ਸਮਿਟ 2026’ ਦਾ ਅੱਜ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸੰਮੇਲਨ ਦਾ ਥੀਮ ‘ਵਿਗਿਆਨ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ: ਮੈਥਡਜ਼, ਮਾਡਲਜ਼ ਤੇ ਰਿਸਰਚ ਇੰਪੈਕਟ’ ਸੀ ਜੋ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਹਿਯੋਗ ਨਾਲ ਤਕਨੀਕੀ ਸੰਸਥਾਵਾਂ ਵਿਚ ਨਵੀਨਤਾ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ। ਸੰਮੇਲਨ ਦਾ ਰਸਮੀ ਉਦਘਾਟਨ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ। ਸਭ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਬੀਐੱਫਜੀਆਈ ਦੇ ਵਿਦਿਆਰਥੀਆਂ ਤੋਂ ਇਲਾਵਾ ਜੀਐਨਏ ਯੂਨੀਵਰਸਿਟੀ, ਫਗਵਾੜਾ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਡੀਏਵੀ ਕਾਲਜ ਜਲੰਧਰ ਤੇ ਭਾਈ ਗੁਰਦਾਸ ਕਾਲਜ, ਸੰਗਰੂਰ ਤੋਂ ਕੁੱਲ 250 ਵਿਦਿਆਰਥੀਆਂ ਅਤੇ ਭਾਗੀਦਾਰਾਂ ਨੇ ਸਮਾਗਮ ’ਚ ਸ਼ਾਮਲ ਹੋ ਕੇ ਏ.ਆਈ-ਸੰਚਾਲਿਤ ਸਿਖਲਾਈ ਵਿੱਚ ਹਿੱਸਾ ਲਿਆ। ਪਹਿਲੇ ਸੈਸ਼ਨ ਵਿੱਚ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਦੀ ਪ੍ਰੋਫੈਸਰ ਡਾ. ਅਮਨਦੀਪ ਕੌਰ ਨੇ “ਨੈਕਸਟ-ਜਨਰੇਸ਼ਨ ਏ.ਆਈ. ਸਿਸਟਮ : ਐਡਵਾਂਸਡ ਮਾਡਲ, ਓਪਟੀਮਾਈਜੇਸ਼ਨ ਅਤੇ ਰੀਅਲ-ਵਰਲਡ ਡਿਪਲਾਇਮੈਂਟ ਵਿਚ ਐਡਵਾਂਸਡ ਏ.ਆਈ. ਮਾਡਲਾਂ ਤੇ ਡਿਪਲਾਇਮੈਂਟ ਰਣਨੀਤੀਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਸਾਂਝੀ ਕੀਤੀ। ਦੂਜੇ ਸੈਸ਼ਨ ’ਚ ‘ਏ.ਆਈ-ਡਰਾਈਵਡ ਸਾਈਕੈਟਰੀ : ਇੰਟੈਲੀਜੈਂਟ ਡਾਇਗਨੌਸਟਿਕਸ ਐਂਡ ਮੈਂਟਲ ਹੈਲਥ ਇਨੋਵੇਸ਼ਨਜ਼’ ਬਾਰੇ ਏਮਜ਼ ਬਠਿੰਡਾ ਤੋਂ ਮਨੋਰੋਗ ਵਿਗਿਆਨੀ ਡਾ. ਜਤਿੰਦਰ ਅਨੇਜਾ ਨੇ ਇੰਟੈਲੀਜੈਂਟ ਡਾਇਗਨੌਸਟਿਕਸ ਤੇ ਮਾਨਸਿਕ-ਸਿਹਤ ਮੁੱਲਾਂਕਣ ’ਚ ਏਆਈ ਦੀ ਵਧ ਰਹੀ ਭੂਮਿਕਾ ਨੂੰ ਉਜਾਗਰ ਕੀਤਾ। ਤੀਜੇ ਸੈਸ਼ਨ ਦੌਰਾਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰੋਫੈਸਰ ਡਾ. ਸਤਵਿੰਦਰ ਨੇ “ਜੇਨਏਆਈ ਬਨਾਮ ਏਆਈ ਏਜੰਟ ਬਨਾਮ ਏਜੰਟਿਕ ਏ.ਆਈ.” ਬਾਰੇ ਜਾਣਕਾਰੀ ਸਾਂਝੀ ਕੀਤੀ। ਬੀਐਫਜੀਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਪ੍ਰੋ. (ਡਾ.) ਐੱਮਪੀ ਪੂਨੀਆ ਨੇ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ।