ਜੱਸੀ ਪੌ ਵਾਲੀ ਸਹਿਕਾਰੀ ਸਭਾ ਦੀ ਕਮੇਟੀ ਦੇ ਅਹੁਦੇਦਾਰ ਚੁਣੇ
ਜੱਸੀ ਪੌ ਵਾਲੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ
Publish Date: Wed, 11 Feb 2026 07:29 PM (IST)
Updated Date: Thu, 12 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਫੱਤਾ : ਦੋ ਪਿੰਡਾਂ ਜੱਸੀ ਪੌ ਵਾਲੀ ਤੇ ਭਾਗੂ ਦੀ ਸਾਂਝੀ ਸਹਿਕਾਰੀ ਸਭਾ ਦੀ ਚੋਣ ਸਰਪੰਚ ਗੁਰਵਿੰਦਰ ਸਿੰਘ ਜੱਸੀ ਪੌ ਵਾਲੀ ਅਤੇ ਸੀਨੀਅਰ ਅਕਾਲੀ ਆਗੂ ਕਰਨਵੀਰ ਸਿੰਘ ਗਰੇਵਾਲ ਭਾਗੂ ਦੀ ਅਗਵਾਈ ਹੇਠ ਸਰਬ ਸੰਮਤੀ਼ ਨਾਲ ਕੀਤੀ ਗਈ, ਜਿਸ ਦੇ ਪ੍ਰਧਾਨ ਸਾਬਕਾ ਸਰਪੰਚ ਗੁਰਸੇਵਕ ਸਿੰਘ ਲੀਲਾ ਭਾਗੂ ਚੁਣੇ ਗਏ ਜਦੋਂਕਿ ਕੁਲਵੰਤ ਸਿੰਘ ਕਾਂਤੀ ਮੀਤ ਪ੍ਰਧਾਨ, ਗੁਰਸੇਵਕ ਸਿੰਘ ਪੁੱਤਰ ਬੂਟਾ ਸਿੰਘ, ਹਰਦੀਪ ਸਿੰਘ ਮੌਂਟੀ, ਗੁਰਸੇਵਕ ਸਿੰਘ ਪੁੱਤਰ ਮਲਕੀਤ ਸਿੰਘ, ਸੁਖਮੰਦਰ ਸਿੰਘ ਜੱਸੀ, ਸੁਖਦਰਸ਼ਨ ਸਿੰਘ ਜੱਸੀ, ਹਰਦੀਪ ਸਿੰਘ ਗੋਲਡੀ, ਮਨਜੀਤ ਸਿੰਘ ਲੀਲਾ ਢਿੱਲੋਂ ਜੱਸੀ, ਜਸਵਿੰਦਰ ਕੌਰ ਭਾਗੂ, ਸੁਰਜੀਤ ਕੌਰ ਜੱਸੀ ਸਾਰੇ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਸਾਬਕਾ ਸਰਪੰਚ ਗੁਰਜੰਟ ਸਿੰਘ ਜੱਸੀ ਪੌ ਵਾਲੀ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਜੱਸੀ ਪੌ ਵਾਲੀ, ਤੇਜਿੰਦਰ ਸਿੰਘ ਟਿਵਾਣਾ, ਬਲਵੀਰ ਸਿੰਘ ਟਿਵਾਣਾ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ, ਸਾਬਕਾ ਪੰਚ ਕਰਮ ਸਿੰਘ,ਮੌਜੂਦਾ ਪੰਚਾਇਤ ਮੈਂਬਰ ਹਰਫੂਲ ਸਿੰਘ, ਬਲਜੀਤ ਸਿੰਘ,ਸੁਖਜੀਤ ਸਿੰਘ ਨੰਬਰਦਾਰ, ਪ੍ਰਦੀਪ ਸਿੰਘ, ਬਲੌਰ ਸਿੰਘ ਗੁਰਪ੍ਰੀਤ ਸਿੰਘ ਢਿੱਲੋਂ, ਗੁਰਬਿੰਦਰ ਸਿੰਘ ਗਿੰਦੀ ਟਿਵਾਣਾ, ਗੁਰਮੀਤ ਸਿੰਘ ਜੈਲਦਾਰ ਪਿ੍ਤਪਾਲ ਸਿੰਘ ਕਾਲਾ ਅਤੇ ਬਾਬਾ ਬਹਾਲ ਦਾਸ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।