ਪ੍ਰਾਇਮਰੀ ਸਕੂਲ ਧੁੰਨੀਕੇ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ
ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀਕੇ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ
Publish Date: Wed, 11 Feb 2026 06:20 PM (IST)
Updated Date: Thu, 12 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀਕੇ ਵਿਖੇ ਮਾਪਿਆਂ ਦੀ ਵਰਕਸ਼ਾਪ ਕਰਵਾਈ। ਇਸ ਮੌਕੇ ਮਾਪਿਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸਕੂਲ ਅਧਿਆਪਕ ਦਵਿੰਦਰ ਸਿੰਘ ਡਿੱਖ ਨੇ ਜਾਣਕਾਰੀ ਦਿੱਤੀ ਕਿ ਸਾਡੇ ਸਕੂਲ ਵਿਚ ਦਾਖਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਹੈ ਕਿ ਇੱਥੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਵਿਸ਼ੇਸ਼ ਰੂਪ ਵਿਚ ਤਿਆਰੀ ਕਰਵਾਈ ਜਾਂਦੀ ਹੈ ਤੇ ਬੱਚੇ ਹਰ ਸਾਲ ਸਰਕਲ ਕਬੱਡੀ ਵਿਚ ਸਟੇਟ ਪੱਧਰੀ ਖੇਡਾਂ ਵਿਚ ਹਿੱਸਾ ਲੈਂਦੇ ਹਨ ਤੇ ਆਪਣੇ ਜ਼ਿਲ੍ਹੇ ਬਲਾਕ ਤੇ ਪਿੰਡ ਦਾ ਨਾਂ ਰੌਸ਼ਨ ਕਰਦੇ ਹਨ। ਇਸ ਮੌਕੇ ਬੱਚਿਆਂ ਨੂੰ ਮੋਬਾਇਲ ਦੀਆਂ ਗੇਮਾਂ ਤੋਂ ਦੂਰ ਰੱਖਣ ਦੀ ਵੀ ਜਾਣਕਾਰੀ ਦਿੱਤੀ ਗਈ ਅਤੇ ਮਾਪਿਆਂ ਨੂੰ ਦੱਸਿਆ ਗਿਆ ਕਿ ਘਰਾਂ ਵਿਚ ਪ੍ਰੀਖਿਆ ਦੇ ਦਿਨਾਂ ’ਚ ਪੇਪਰਾਂ ਦੀ ਤਿਆਰੀ ਕਰਵਾਕੇ ਪੜ੍ਹਾਈ ਦਾ ਵਧੀਆ ਮਾਹੌਲ ਬਣਾਇਆ ਜਾ ਸਕਦਾ ਹੈ। ਸਕੂਲ ਤੋਂ ਲਗਾਤਾਰ ਗ਼ੈਰ-ਹਾਜ਼ਰ ਬੱਚਿਆਂ ਨੂੰ ਸਕੂਲ ਵਿਚ ਹਾਜ਼ਰ ਕਰਨ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਅਜੋਕੇ ਸਮੇਂ ਦੇ ਨਾਲ ਅੱਗੇ ਵਧ ਰਿਹਾ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਸਾਡੇ ਸਕੂਲ ਨੂੰ ਅੱਗੇ ਲਿਜਾ ਰਹੀਆਂ ਹਨ, ਕਿਉਂਕਿ ਇੱਥੇ ਬਹੁਤ ਮਿਹਨਤੀ ਸਟਾਫ ਕਾਰਨ ਸਾਡਾ ਸਕੂਲ ਦਿਨ ਪ੍ਰਤੀ ਦਿਨ ਅੱਗੇ ਵਧ ਰਿਹਾ। ਉਨ੍ਹਾਂ ਨੇ ਸਾਰੇ ਮਿਹਨਤੀ ਸਟਾਫ ਦੀ ਤਾਰੀਫ ਕੀਤੀ। ਇਸ ਮੌਕੇ ਮੁੱਖ ਅਧਿਆਪਕਾ ਅਵੀਜੀਤ ਕੌਰ, ਅਧਿਆਪਕ ਹਰਦੀਪ ਸਿੰਘ ,ਸਮਾਜ ਸੇਵੀ ਜਗਤਾਰ ਸਿੰਘ, ਮੈਂਬਰ ਜੰਟਾ ਸਿੰਘ, ਮੈਂਬਰ ਮਨਦੀਪ ਸਿੰਘ, ਮੈਂਬਰ ਜਗਸੀਰ ਕੌਰ, ਆਦਿ ਮਾਪੇ ਵੱਡੀ ਗਿਣਤੀ ’ਚ ਹਾਜ਼ਰ ਸਨ।