ਡੇਰਾ ਸ਼ਰਧਾਲੂਆਂ ਵੱਲੋਂ 5 ਯੂਨਿਟ ਖ਼ੂਨ ਦਾਨ
ਡੇਰਾ ਸ਼ਰਧਾਲੂਆਂ ਨੇ 5 ਯੂਨਿਟ ਖ਼ੂਨਦਾਨ ਕੀਤਾ
Publish Date: Wed, 11 Feb 2026 05:42 PM (IST)
Updated Date: Thu, 12 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਮਰੀਜ਼ ਵਾਸੀ ਸੰਗਰੂਰ, ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਖੇਤਾ ਸਿੰਘ ਬਸਤੀ ਦੇ ਸੇਵਾਦਾਰ ਸਸ਼ਾਬਿੰਦ ਯਾਦਵ ਇੰਸਾਂ, ਇਕ ਮਰੀਜ਼ ਵਾਸੀ ਪਿੰਡ ਨੰਗਲਾ ਜ਼ਿਲ੍ਹਾ ਬਠਿੰਡਾ ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਆਈਟੀਆਈ ਦੇ ਸੇਵਾਦਾਰ ਸੁਖਵਿੰਦਰ ਇੰਸਾਂ ਤੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਸੇਵਾਦਾਰ ਸੰਦੀਪ ਇੰਸਾਂ, ਇਨ੍ਹਾਂ ਤੋਂ ਇਲਾਵਾ ਇੱਕ ਮਰੀਜ਼ ਵਾਸੀ ਧਰਮਕੋਟ ਜ਼ਿਲਾ ਮੋਗਾ ਜੋ ਕਿ ਏਮਜ਼ ਵਿਖੇ ਜੇਰੇ ਇਲਾਜ਼ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਆਈਟੀਆਈ ਦੇ ਸੇਵਾਦਾਰ ਸੱਚਨੂਰ ਇੰਸਾਂ ਤੇ ਏਰੀਆ ਪਰਸ ਰਾਮ ਨਗਰ ਦੇ ਸੇਵਾਦਾਰ ਬਲਵੀਰ ਇੰਸਾਂ ਪੁੱਤਰ ਸਤਵੀਰ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅੱਜ ਸੱਚਨੂਰ ਇੰਸਾਂ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ।