ਕਲੱਬ ਵੱਲੋਂ ਗੁਰੂਘਰ ਦੇ ਗ੍ਰੰਥੀ ਸਿੰਘ ਸਨਮਾਨਿਤ
ਕਲੱਬ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਸਨਮਾਨ
Publish Date: Wed, 11 Feb 2026 05:40 PM (IST)
Updated Date: Thu, 12 Feb 2026 04:03 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਜੈ ਸਿੰਘ ਵਾਲਾ ਵਿਖੇ ਗੁਰਦੁਆਰਾ ਮਿਹਰਸਰ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਰਣਜੀਤ ਸਿੰਘ ਦਾ ਸ਼ਹੀਦ ਬਾਬਾ ਜੀਵਨ ਸਿੰਘ ਯੂਥ ਵੈੱਲਫੇਅਰ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਗ੍ਰੰਥੀ ਰਣਜੀਤ ਸਿੰਘ ਨੇ ਲੰਮੇ ਸਮੇਂ ਤੋਂ ਗੁਰਦੁਆਰਾ ਮਿਹਰਸਰ ਸਾਹਿਬ ਜੈ ਸਿੰਘ ਵਾਲਾ ਵਿਖੇ ਨਿਸ਼ਕਾਮ ਸੇਵਾ ਨਿਭਾਈ ਹੈ, ਜਿਨ੍ਹਾਂ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸ੍ਰੀ ਸਾਹਿਬ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਜੀਵਨ ਸਿੰਘ, ਮੀਤ ਪ੍ਰਧਾਨ ਖ਼ੁਸ਼ਕਰਨ ਸਿੰਘ, ਖਜ਼ਾਨਚੀ ਹਰਦੀਪ ਸਿੰਘ, ਫੌਜੀ ਇਕਬਾਲ ਸਿੰਘ, ਸੁੱਖਾ ਸਿੰਘ, ਮਨਦੀਪ ਸਿੰਘ,ਜਥੇਦਾਰ ਮਨਮੋਹਨ ਸਿੰਘ, ਮੈਂਬਰ ਨੈਬ ਸਿੰਘ ਆਦਿ ਹਾਜ਼ਰ ਸਨ।