ਜ਼ਮੀਨ ਦੇ ਸੌਦੇ ’ਚ ਲੱਖਾਂ ਰੁਪਏ ਠੱਗੇ, ਇਕ ਖ਼ਿਲਾਫ਼ ਕੇਸ ਦਰਜ
ਜਮੀਨ ਦੇ ਸੌਦੇ ਵਿਚ ਲੱਖਾਂ ਰੁਪਏ ਦੀ ਠੱਗੀ , ਇਕ ਖਿਲਾਫ ਕੇਸ ਦਰਜ
Publish Date: Wed, 11 Feb 2026 05:16 PM (IST)
Updated Date: Thu, 12 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਮੀਨ ਦੇ ਸੌਦੇ ਵਿੱਚ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸੂਬਾ ਸਿੰਘ ਵਾਸੀ ਲਾਲ ਸਿੰਘ ਬਸਤੀ ਨੇ ਦੱਸਿਆ ਕਿ ਜਗਦੇਵ ਸਿੰਘ ਬਾਸੀ ਪਿੰਡ ਬੀੜ ਬਹਿਮਣ ਨੇ ਉਸ ਕੋਲੋਂ ਅੱਠ ਵਿੱਗੇ ਜ਼ਮੀਨ 69.50 ਲੱਖ ਰੁਪਏ ’ਚ ਖ਼ਰੀਦ ਕੀਤੀ ਸੀ ਪਰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ, ਜਿਸ ਤੋਂ ਬਾਅਦ ਉਸ ਨੂੰ 27.50 ਲੱਖ ਰੁਪਏ ਵਾਪਸ ਕਰ ਦਿੱਤੇ ਜਦੋਂਕਿ 42 ਲੱਖ ਰੁਪਏ ਵਾਪਸ ਨਹੀਂ ਕੀਤੇ। ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।