ਮਹਾਸ਼ਿਵਰਾਤਰੀ ਮੌਕੇ ਵਿਸ਼ਵੇਸ਼ਵਰ ਮਹਾਦੇਵ ਮੰਦਰ ’ਚ ਹੋਵੇਗਾ ਹਵਨ ਯੱਗ
ਮਹਾਸ਼ਿਵਰਾਤਰੀ ਮੌਕੇ ਸ੍ਰੀ ਵਿਸ਼ਵੈਸ਼ਵਰ ਮਹਾਦੇਵ ਮੰਦਰ ਵਿਚ ਹਵਨ ਯੱਗ ਹੋਵੇਗਾ
Publish Date: Wed, 11 Feb 2026 05:11 PM (IST)
Updated Date: Thu, 12 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਨਾਰਥ ਐਸਟੇਟ ’ਚ ਸਥਿਤ ਸ਼੍ਰੀ ਵਿਸ਼ਵੈਸ਼ਵਰ ਮਹਾਦੇਵ ਮੰਦਰ (ਸੰਸਥਾਪਕ ਹਰਨਾਮ ਦਾਸ ਲੱਖੀ ਰਾਮ) ’ਚ ਆਉਣ ਵਾਲੀ 15 ਫ਼ਰਵਰੀ ਨੂੰ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਸ਼ਿਵਲਿੰਗ ਤੇ ਨੰਦੀ ਜੀ ਦੀ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਪੂਰਾ ਮੰਦਰ ਪ੍ਰਾਂਗਣ ਧਾਰਮਿਕ ਤੇ ਭਗਤੀਮਈ ਵਾਤਾਵਰਨ ਨਾਲ ਭਰਿਆ ਹੋਇਆ ਹੈ। ਇਸ ਸ਼ੁਭ ਦਿਹਾੜੇ ਦੇ ਸੰਦਰਭ ’ਚ ਮੰਦਰ ਵਿੱਚ ਸੱਤ ਦਿਨਾਂ ਦਾ ਵਿਸ਼ੇਸ਼ ਪੂਜਾ ਤੇ ਅਨੁਸ਼ਠਾਨ ਲਗਾਤਾਰ ਚੱਲ ਰਿਹਾ ਹੈ। ਵਿਸ਼ੇਸ਼ ਪੂਜਾ ਦੌਰਾਨ ਐਡਵੋਕੇਟ ਨਵੀਨ ਸਿੰਗਲਾ, ਪ੍ਰਧਾਨ ਨਾਰਥ ਇੰਡੀਆ ਬਾਕਸਿੰਗ ਐਸੋਸੀਏਸ਼ਨ ਤੇ ਉਨ੍ਹਾਂ ਦੀ ਧਰਮਪਤਨੀ ਸੋਨੀਆ ਮੁੱਖ ਯਜਮਾਨ ਵਜੋਂ ਹਾਜ਼ਰ ਰਹੇ। ਦੋਹਾਂ ਨੇ ਪੂਰੀ ਸ਼ਰਧਾ, ਰੀਤ-ਰਿਵਾਜ ਅਤੇ ਵੈਦਿਕ ਮੰਤਰੋਚਾਰਣ ਨਾਲ ਭਗਵਾਨ ਸ਼ਿਵ ਦੀ ਵਿਧੀਵਤ ਪੂਜਾ-ਅਰਚਨਾ ਕੀਤੀ। ਇਹ ਪੂਜਾ ਗੋਵਿੰਦ ਭਾਰਦਵਾਜ ਪੁਰੋਹਿਤ, ਦੇਵਰਾਜ, ਸੁਨੀਲ, ਧ੍ਰੁਵ, ਵਿਜੇਂਦਰ, ਰਾਜੇਸ਼ ਤੇ ਭਾਰਤ ਭੂਸ਼ਣ ਵਰਗੇ ਵਿਦਵਾਨ ਬ੍ਰਾਹਮਣਾਂ ਵੱਲੋਂ ਵਿਧੀਪੂਰਵਕ ਸੰਪੰਨ ਕਰਵਾਈ ਗਈ। ਪੂਜਾ ਦੌਰਾਨ ਪੂਰਾ ਮੰਦਰ ਪ੍ਰਾਂਗਣ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਐਡਵੋਕੇਟ ਨਵੀਨ ਸਿੰਗਲਾ ਨੇ ਕਿਹਾ ਕਿ 15 ਫ਼ਰਵਰੀ ਮਹਾਸ਼ਿਵਰਾਤਰੀ ਦੇ ਦਿਨ ਵਿਸ਼ੇਸ਼ ਤੌਰ ’ਤੇ ਸ਼ਿਵਲਿੰਗ ਅਤੇ ਨੰਦੀ ਜੀ ਦੀ ਪ੍ਰਾਣ-ਪ੍ਰਤਿਸ਼ਠਾ, ਹਵਨ-ਯੱਗ ਕਰਵਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਸ਼ਰਧਾਲੂ ਮਹਾਸ਼ਿਵਰਾਤਰੀ ਦੇ ਪਾਵਨ ਦਿਹਾੜੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਨ।