ਪੀਜੀ ਗਣਿਤ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ
ਪੀਜੀ ਗਣਿਤ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Wed, 11 Feb 2026 05:00 PM (IST)
Updated Date: Thu, 12 Feb 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਦੇ ਪੀਜੀ ਗਣਿਤ ਵਿਭਾਗ ਦੀ ਦਸੰਬਰ 2025 ਵਿਚ ਕਰਵਾਈ ਗਈ ਐਮ.ਐਸਸੀ 1 (ਸਮੈਸਟਰ-I) ਅਤੇ ਐਮਐਸਸੀ 2 (ਸਮੈਸਟਰ-III) ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਹੋਇਆ ਹੈ। ਐਮਐਸਸੀ-I (ਸਮੈਸਟਰ-I) ਵਿਚ ਮਹਕ ਸਿੰਗਲਾ ਨੇ 9.40 ਅੰਕ ਪ੍ਰਾਪਤ ਕਰ ਪਹਿਲਾ ਸਥਾਨ, ਰਿਧਮ ਗੁਪਤਾ ਅਤੇ ਹਰਸ਼ ਨੇ 9.20 ਅੰਕ ਨਾਲ ਦੂਜਾ ਸਥਾਨ ਪ੍ਰਾਪਤ ਤੇ ਇਸ਼ਪ੍ਰੀਤ ਕੌਰ ਨੇ 8.80 ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ। ਐੱਮਐੱਸਸੀ-II (ਸਮੈਸਟਰ-III) ਵਿਚ ਸ਼ਿਖਾ ਰਾਣੀ ਨੇ 8.80 ਅੰਕ ਨਾਲ ਪਹਿਲਾ ਸਥਾਨ, ਹਰਸ਼ਿਤਾ ਨੇ 8.60 ਅੰਕ ਨਾਲ ਦੂਜਾ ਤੇ ਸਤਵਿੰਦਰ ਕੌਰ ਨੇ 8.40 ਅੰਕ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਦੋਵੇਂ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ।