ਆਕਸਫੋਰਡ ਦੇ ਵਿਦਿਆਰਥੀਆਂ ਨੇ ਕਲਾ-ਕ੍ਰਿਤੀ ਦੀ ਲਾਈ ਨੁਮਾਇਸ਼
ਆਕਸਫੋਰਡ ਦੇ ਵਿਦਿਆਰਥੀਆਂ ਨੇ ਕਲਾ-ਕ੍ਰਿਤੀ ਦੀ ਨੁਮਾਇਸ਼ ਲਗਾਈ
Publish Date: Tue, 10 Feb 2026 08:07 PM (IST)
Updated Date: Wed, 11 Feb 2026 04:14 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਇਕ ਅਜਿਹੀ ਮਾਣ-ਮੱਤੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਹਰ ਖੇਤਰ ਵਿਚ ਵਿਸ਼ੇਸ ਮੱਲ੍ਹਾਂ ਮਾਰਦੇ ਹੋਏ ਨਿਰੰਤਰ ਅੱਗੇ ਵੱਧ ਰਹੇ ਹਨ। ਜਿੱਥੇ ਇਸ ਸੰਸਥਾ ਦੇ ਵਿਦਿਆਰਥੀ ਵਿੱਦਿਅਕ ਖੇਤਰ ਵਿਚ ਮੋਹਰੀ ਹਨ, ਉੱਥੇ ਇਸ ਦੇ ਵਿਦਿਆਰਥੀ ਕਲਾ-ਕ੍ਰਿਤੀ ਦੇ ਖੇਤਰ ਵਿਚ ਵੀ ਵਿਸ਼ੇਸ ਸਥਾਨ ਰੱਖਦੇ ਹਨ। ਇਸ ਸੰਸਥਾ ਦੇ ਦੂਸਰੀ ਜਮਾਤ ਤੋਂ ਲੈ ਕੇ ਬਾਰਵੀਂ ਤਕ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਚਿੱਤਰਾਂ-ਤਸਵੀਰਾਂ ਦੀ ਪ੍ਰਦਰਸ਼ਨੀ ਸਬ ਤਹਿਸੀਲ ਭਗਤਾ ਭਾਈਕਾ ਵਿਖੇ ਲਗਾਈ ਗਈ। ਇਹ ਨੁਮਾਇਸ਼ ਹਰ ਇਕ ਦੀ ਖਿੱਚ ਦਾ ਕਾਰਨ ਬਣੀ। ਸਕੂਲ ਦੇ ਡਰਾਇੰਗ ਅਧਿਆਪਕਾਂ ਦੀ ਅਗਵਾਈ ਵਿਚ ਲੱਗੀ ਇਸ ਨੁਮਾਇਸ਼ ਨੂੰ ਤੇ ਬੱਚਿਆਂ ਦੀ ਕਲਾ-ਕ੍ਰਿਤੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ। ਜ਼ਿਕਰਯੋਗ ਹੈ ਕਿ ਇਸ ਨੁਮਾਇਸ਼ ਵਿੱਚੋਂ 8-9 ਤਸਵੀਰਾਂ ਦਰਸ਼ਕਾਂ ਵੱਲੋਂ ਵਾਜਬ ਮੁੱਲ ਉੱਤੇ ਖਰੀਦੀਆਂ ਵੀ ਗਈਆਂ। ਸਾਰੇ ਦਰਸ਼ਕਾਂ ਨੇ ਬੱਚਿਆਂ ਦੇ ਹੁਨਰ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਦੇ ਆਰਟ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਤਾਰੀਫ ਕਰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਆਪਣੀ ਕਲਾ ਨੂੰ ਪ੍ਰਫੱਲਤ ਕਰਨ ਲਈ ਪ੍ਰੇਰਿਤ ਕੀਤਾ। ਚਿੱਤਰਕਾਰੀ ਅਜਿਹੀ ਰੁਚੀ ਹੈ, ਜੋ ਜਿੱਥੇ ਸਾਡੇ ਮੰਨੋਰੰਜਨ ਦਾ ਸਾਧਨ ਬਣਦੀ ਹੈ, ਉੱਥੇ ਇਹ ਇਕ ਉੱਤਮ ਰੁਜ਼ਗਾਰ ਦਾ ਵਸੀਲਾ ਵੀ ਬਣਦੀ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ-ਸਕੱਤਰ ਨੇ ਵਿਦਿਆਰਥੀਆਂ ਦੀ ਚਿੱਤਰਕਾਰੀ ਦੀ ਤਾਰੀਫ ਕੀਤੀ।