ਜੀਐੱਨਐੱਮ ਟ੍ਰੇਨਿੰਗ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਜੀਐਨਐਮ ਟ੍ਰੇਨਿੰਗ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Tue, 10 Feb 2026 06:08 PM (IST)
Updated Date: Wed, 11 Feb 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜੀਐੱਨਐੱਮ ਟ੍ਰੇਨਿੰਗ ਸਕੂਲ ਦੀਆਂ ਤੀਸਰੇ ਸਾਲ ਦੀਆਂ ਸਿਖਿਆਰਥਣਾਂ ਦਾ ਪੰਜਾਬ ਨਰਸਿੰਸ਼ ਰਜਿਸਟ੍ਰੇਸ਼ਨ ਕੌਸਲ ਮੋਹਾਲੀ ਵੱਲੋਂ ਤੀਜੇ ਸਾਲ ਦਾ ਨਤੀਜਾ ਐਲਾਨਿਆ ਗਿਆ । ਇਸ ਵਿਚ ਸੰਸਥਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਗੁਰਲੀਨ ਕੌਰ ਪੁੱਤਰੀ ਤਰਨਜੀਤ ਸਿੰਘ ਨੇ 74.7 ਫੀਸਦੀ ਅੰਕ ਪ੍ਰਾਪਤ ਕਰ ਕੇ ਟ੍ਰੇਨਿੰਗ ਸਕੂਲ ਵਿਖੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਨੇ 73.8ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਅਰਸ਼ਦੀਪ ਕੌਰ ਪੁੱਤਰੀ ਬੂਟਾ ਸਿੰਘ ਨੇ 72 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਨਤੀਜੇ ਦੀ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਸਕੂਲ ਦੇ ਮਿਹਨਤੀ ਸਟਾਫ ਦੀ ਪ੍ਰਸ਼ੰਸਾ ਕੀਤੀ।