ਧਰਮ ਸੰਮੇਲਨ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਸਨਮਾਨਿਤ
ਰਾਸ਼ਟਰੀ ਸਵੈਮ ਸੇਵਕ ਸਿੰਘ ਨੇ ਧਰਮ ਸੰਮੇਲਨ ਕਰਵਾਇਆ
Publish Date: Tue, 10 Feb 2026 06:05 PM (IST)
Updated Date: Wed, 11 Feb 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਰਾਸ਼ਟਰੀ ਸਵੈਮ ਸੇਵਕ ਸਿੰਘ ਨੇ ਧਰਮ ਸੰਮੇਲਨਨ ਆਯੋਜਨ ਸੰਮਤੀ ਤੇ ਸ੍ਰੀ ਸਨਾਤਨ ਮੰਚ ਦੇ ਸਹਿਯੋਗ ਨਾਲ ਐੱਮਐੱਚਆਰ ਹਾਈ ਸਕੂਲ ਗਨੇਸ ਨਗਰ ਵਿਖੇ ਇਕ ਧਰਮ ਸੰਮੇਲਨ ਕਰਵਾਇਆ। ਇਸ ’ਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਮੰਚ ਸੰਚਾਲਨ ਦੀ ਜਿਮੇਵਾਰੀ ਨਿਭਾ ਰਹੇ ਅਸ਼ੋਕ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਸੰਮੇਲਨ ਦੀ ਸ਼ੁਰੂਆਤ ਸੁਭਾਮ ਮੰਗਲਾ ਦੀ ਮੰਡਲੀ ਨੇ ਮੰਗਲਾਚਰਣ ਤੇ ਭਜਨ ਨਾਲ ਕੀਤੀ। ਪ੍ਰਿੰਸੀਪਲ ਗੁਰਪ੍ਰੀਤ ਸਿੰਘ ਨੇ ਧਰਮ ਦੀ ਵਿਆਖਿਆ ਕਰਦੇ ਹੋਏ ਸਾਫ-ਸੁਥਰਾ ਤੇ ਇਮਾਨਦਾਰੀ ਦਾ ਜੀਵਨ ਜਿਉਣ ਦੀ ਗੱਲ ਕਹੀ। ਸਾਰਾਂਸ਼ ਗੁਪਤਾ ਨੇ ਭਾਵ-ਪੂਰਨ ਬੀਰ-ਰਸ ਦੀ ਕਵਿਤਾ ਪੇਸ਼ ਕੀਤੀ। ਜੀਓ ਗੀਤਾ ਮਹਿਲਾ ਮੰਡਲ ਦੇ ਬੱਚਿਆਂ ਨੇ ਗੀਤਾ ਦੇ ਸਲੋਕਾਂ ਦਾ ਉਚਾਰਣ ਕੀਤਾ। ਹੈੱਡ ਗ੍ਰੰਥੀ ਇਕਬਾਲ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਚਰਚਾ ਕਰਦਿਆਂ ਆਪਣੇ-ਆਪਣੇ ਧਰਮ ਦਾ ਮਰਿਆਦਾ ਨਾਲ ਪਾਲਣ ਕਰਨ ਤੇ ਜੋਰ ਦਿੱਤਾ। ਵੀਨਾ ਰਾਣੀ ਦੀ ਭਗਤੀ ਨਾਲ ਸ਼ਕਤੀ ਦੀ ਲੋੜ ਨੂੰ ਉਜਾਗਰ ਕਰਦੀ ਕਵਿਤਾ ਸ਼ਹੀਦਾਂ ਦੀ ਦਾਸਤਾਂ ਦੀ ਪੇਸ਼ਕਾਰੀ ਚਰਚਾ ਦਾ ਵਿਸ਼ਾ ਰਹੀ। ਦਿਵਯ ਜਯੋਤੀ ਸੰਸਥਾਨ ਦੀ ਸਾਧਵੀ ਪੂਜਾ ਭਾਰਤੀ ਨੇ ਰਾਸ਼ਟਰੀ ਸਵੰਮ ਸੇਵਕ ਸੰਘ ਦੇ ਸੌ ਸਾਲਾਂ ਦੇ ਕੀਤੇ ਸ਼ਲਾਘਾਯੋਗ ਕੰਮਾਂ ਦਾ ਵਰਣਨ ਕਰਦੇ ਹੋਏ ਭਗਵਾਨ ਰਾਮ ਜੀ ਦੇ ਜੀਵਨ ਨੂੰ ਆਦਰਸ਼ ਮੰਨਦੇ ਹੋਏ ਉਨ੍ਹਾ ਦੇ ਗੁਣਾਂ ਨੂੰ ਅਪਣੇ ਜੀਵਨ ’ਚ ਉਤਾਰਨ ਦੀ ਸਿੱਖਿਆ ਦਿੱਤੀ। ਅਸ਼ੋਕ ਮਿੱਤਲ ਨੇ ਸਵੈ ਲਿਖਿਤ ਕਵਿਤਾ ਹਿੰਦੂ ਉਸ ਨੂੰ ਕਹਿੰਦੇ ਹਾਂ ਰਾਹੀਂ ਭਾਰਤ ਨੂੰ ਮਾਂ ਸਮਝਦੇ ਹੋਏ ਦੇਸ਼ ਦੀ ਸੇਵਾ ਨੂੰ ਅਸਲੀ ਧਰਮ ਦੱਸਿਆ। ਜ਼ਿਲ੍ਹਾ ਬੌਧਿਕ ਪ੍ਰਮੁੱਖ ਪ੍ਰੋ: ਰਾਕੇਸ਼ ਬਾਂਸਲ ਨੇ ਸੰਘ ਦੇ ਪੰਜ ਪਰਿਵਰਤਨ ਪਰਿਵਾਰ ਪ੍ਰਬੋਧਨ, ਸਵਦੇਸ਼ੀ, ਫਰਜ, ਸਮਰਸਤਾ ਅਤੇ ਵਾਤਾਵਰਨ ਦੀ ਸੁਰਖਿਆ ਰਾਹੀ ਧਰਮ ਤੇ ਪਹਿਰਾ ਦੇਣ ਦੀ ਗੱਲ ਕਹੀ। ਅੰਤ ਵਿੱਚ ਰਮੇਸ਼ ਗੁਪਤਾ ਨੇ ਐਮਐਚਆਰ ਹਾਈ ਸਕੂਲ, ਗਨੇਸ਼ ਨਗਰ ਦੀ ਕਮੇਟੀ, ਸਹਿਯੋਗੀਆਂ ਅਤੇ ਆਈ ਸਾਧ ਸੰਗਤ ਦਾ ਧੰਨਵਾਦ ਕੀਤਾ। ਕੁਲਭੂਸ਼ਨ ਜਿੰਦਲ, ਰਮਣੀਕ ਵਾਲੀਆਂ, ਗੋਵਰਧਨ ਅਰੋੜਾ, ਜੈ ਦੇਵ, ਅਸ਼ੋਕ ਮਾਲਵਾ, ਵਿਜੈ ਪਾਲ, ਡਾ: ਸਿਵ ਦੱਤ, ਹੰਸ ਰਾਜ ਬਾਂਸਲ, ਪ੍ਰੇਮ ਲਤਾ, ਵਿਜੈ ਸਿੰਗਲਾ, ਮੋਹਿਤ ਸਿੰਗਲਾ, ਅਨਿਲ ਸੂਰਤਗੜੀਆ, ਰਵਿੰਦਰ ਨਨਚੈਹਿਲ, ਹਰੀ ਓਮ, ਰਜਿੰਦਰ ਕੁਮਾਰ, ਵਿਸ਼ਵਨਾਥ ਦਾ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।