ਵਿਧਾਇਕ ਬਲਕਾਰ ਸਿੱਧੂ ਨੇ ਥਰੈਸ਼ਰ ਪੀੜਤਾਂ ਨੂੰ ਵੰਡੇ ਚੈੱਕ
ਵਿਧਾਇਕ ਬਲਕਾਰ ਸਿੱਧੂ ਨੇ ਥਰੈਸ਼ਰ ਪੀੜਤਾਂ ਨੂੰ ਚੈੱਕ ਵੰਡੇ
Publish Date: Tue, 10 Feb 2026 04:55 PM (IST)
Updated Date: Wed, 11 Feb 2026 04:02 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹ ਮਾਰਕੀਟ ਕਮੇਟੀ ਰਾਮਪੁਰਾ ਵਿਖੇ ਥਰੈਸ਼ਰ ਹਾਦਸਿਆਂ ’ਚ ਪੀੜਤ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡਣ ਦੇ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੂੰ 9 ਲੱਖ 60 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇ ਚੈੱਕ ਸੌਂਪੇ। ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਿਚ ਹਮੇਸ਼ਾ ਖੜੀ ਹੈ ਤੇ ਕਿਸੇ ਵੀ ਆਫ਼ਤ ਸਮੇਂ ਉਨ੍ਹਾਂ ਦੀ ਪੂਰੀ ਸਹਾਇਤਾ ਕਰੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਤੇ ਮਜ਼ਦੂਰਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ। ਸਮਾਗਮ ਮੌਕੇ ਪਿੰਡ ਰਾਈਆ ਤੋਂ ਜਗਸੀਰ ਸਿੰਘ ਨੂੰ 76 ਹਜ਼ਾਰ, ਭਾਈਰੂਪਾ ਤੋਂ ਛੋਟੂ ਸਿੰਘ 36 ਹਜਾਰ, ਪਿੰਡ ਫੂਲੇਵਾਲਾ ਤੋਂ ਬਲਦੇਵ ਸਿੰਘ 48 ਹਜਾਰ, ਸੁਰਜੀਤ ਕੌਰ ਨਗਰ ਮਹਿਰਾਜ ਤੋਂ 3 ਲੱਖ, ਢੱਡੇ ਤੋਂ ਗੁਰਦੀਪ ਸਿੰਘ 3 ਲੱਖ ਤੇ ਮੰਡੀ ਕਲਾਂ ਪਿੰਡ ਤੋਂ ਗੁਰਦੇਵ ਕੌਰ ਨੂੰ 2 ਲੱਖ ਰੁਪਏ ਦੇ ਚੈੱਕ ਸੌਂਪੇ ਗਏ। ਵਿਧਾਇਕ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹਰ ਕਦਮ ’ਤੇ ਖੜੀ ਹੈ।ਇਸ ਮੌਕੇ ਮਾਰਕੀਟ ਕਮੇਟੀ ਰਾਮਪੁਰਾ ਦੇ ਚੇਅਰਮੈਨ ਦਰਸ਼ਨ ਸੋਹੀ ਤੋਂ ਇਲਵਾ ਆਮ ਆਦਮੀ ਪਾਰਟੀ ਦੇ ਆਗੂ,ਵਰਕਰ ਅਤੇ ਸਥਾਨਕ ਲੋਕ ਵੀ ਹਾਜ਼ਰ ਸਨ।ਵਿਧਾਇਕ ਨੇ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ।