ਕਥਾਵਾਚਕ ਭਾਈ ਹਰਵਿੰਦਰ ਸਿੰਘ ਆਸਟ੍ਰੇਲੀਆ ਲਈ ਰਵਾਨਾ
ਕਥਾਵਾਚਕ ਭਾਈ ਹਰਵਿੰਦਰ ਸਿੰਘ ਆਸਟ੍ਰੇਲੀਆਂ ਲਈ ਰਵਾਨਾ
Publish Date: Tue, 10 Feb 2026 04:31 PM (IST)
Updated Date: Wed, 11 Feb 2026 04:00 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈ ਦੇ ਹਜ਼ੂਰੀ ਕਥਾਵਾਚਕ ਭਾਈ ਹਰਵਿੰਦਰ ਸਿੰਘ ਗੰਗਾ ਨਗਰ ਵਾਲੇ ਆਸਟ੍ਰੇਲੀਆਂ ਵਿਖੇ ਗੁਰਬਾਣੀ ਦੀ ਕਥਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪ੍ਰਚਾਰ ਸਬੰਧੀ ਦੋ ਮਹੀਨੇ ਲਈ ਸੰਗਤਾਂ ਨਾਲ ਵਿਚਾਰਾਂ ਕਰਨ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਭਗਤਾ ਭਾਈ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਖਾਲਸਾ ਤੇ ਖ਼ਜ਼ਾਨਚੀ ਬਲਜਿੰਦਰ ਸਿੰਘ ਬਾਬੇਕਾ, ਮੈਂਬਰ ਲਖਵੀਰ ਸਿੰਘ ਕਨੇਡਾ, ਜਗਸੀਰ ਸਿੰਘ ਗ੍ਰੰਥੀ ਤੇ ਹੋਰ ਸੰਗਤ ਨੇ ਉਤਸ਼ਾਹ ਨਾਲ ਰਵਾਨਾ ਕੀਤਾ। ਭਾਈ ਗੁਰਚਰਨ ਸਿੰਘ ਖਾਲਸਾ ਨੇ ਕਿਹਾ ਕਿ ਕਥਾਵਾਚਕ ਭਾਈ ਹਰਵਿੰਦਰ ਸਿੰਘ ਗੰਗਾ ਨਗਰ ਵਾਲੇ ਇਕ ਅਜਿਹੀ ਸਖ਼ਸ਼ੀਅਤ ਹਨ, ਜੋ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਚੰਗੇ ਮਨੁੱਖ ਬਣਾਉਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਦੌਰੇ ਦੌਰਾਨ ਵੀ ਉਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਵਿਚ ਸਫਲ ਹੋਣਗੇ।