ਸਪੈਸ਼ਲ ਟੀਕਾਕਰਨ ਮੁੰਹਿਮ ਦੀ ਸ਼ੁਰੂਆਤ
ਸਪੈਸ਼ਲ ਟੀਕਾਕਰਨ ਮੁੰਹਿਮ ਦੀ ਸ਼ੁਰੂਆਤ
Publish Date: Tue, 10 Feb 2026 04:27 PM (IST)
Updated Date: Wed, 11 Feb 2026 04:00 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼਼ਾ-ਨਿਰਦੇਸ਼ਾਂ ਅਨੁਸਾਰ 5 ਸਾਲ ਤਕ ਦੇ ਬੱਚੇ ਜ਼ੋ ਕਿਸੇ ਕਾਰਣ ਟੀਕਾਰਕਨ ਤੋ ਵਾਂਝੇ ਰਹਿ ਗਏ ਹਨ, ਲਈ ਵਿਸ਼ੇਸ ਹਫਤਾਵਾਰੀ ਟੀਕਾਰਕਨ ਮੁੰਹਿਮ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਨੇ ਜਾਣਕਾਰੀ ਦਿੱਤੀ ਕਿ ਇਹ ਮੁਹਿੰਮ 14 ਫਰਵਰੀ 2026 ਤਕ ਚਲੇਗੀ। ਇਸ ਟੀਕਾਕਰਨ ਮੁੰਹਿਮ ਦਾ ਮੁੱਖ ਮੰਤਵ 0-5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣਾ ਤੇ ਗਰਭਵਤੀਆਂ ਦੇ ਟੀਕਾਕਰਨ ਦੇ ਘੇਰੇ ਨੂੰ ਮਜ਼ਬੂਤ ਕਰਨਾ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸੀ ਸਿੰਗਲਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ ਅਤੇ ਸਲੱਮ ਏਰੀਏ ਵੱਲ ਵਿਸ਼ੇਸ ਧਿਆਨ ਕੇਦਰਿਤ ਕੀਤਾ ਜਾਵੇਗਾ। ਜ਼ਿਲ੍ਹੇ ਵਿਚ 0-5 ਸਾਲ ਦੇ ਉਮਰ ਦੇ ਬੱਚਿਆਂ ਤੇ ਗਰਭਵਤੀਆਂ, ਜਿਨ੍ਹਾਂ ਦਾ ਟੀਕਾਕਰਨ ਕਿਸੇ ਕਾਰਣ ਕਰਕੇ ਅਧੂਰਾ ਹੈ, ਦਾ ਟੀਕਾਕਰਨ ਮੁਕੰਮਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।