ਕੈਂਪ ਦੌਰਾਨ 50 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ
ਸਹਾਰਾ ਕਲੱਬ ਨੇ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਾਇਆ
Publish Date: Mon, 09 Feb 2026 07:55 PM (IST)
Updated Date: Tue, 10 Feb 2026 04:09 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਦਿ ਰਾਮਾਂ ਸਹਾਰਾ ਵੈਲਫੇਅਰ ਕਲੱਬ ਵੱਲੋਂ ਸਮਾਜ ਸੇਵਾ ਤਹਿਤ ਸਹਾਰਾ ਆਈ ਸੈਂਟਰ (ਸਹਾਰਾ ਕਲੱਬ ਆਸ਼ਰਮ), ਰਾਮਸਰਾ ਰੋਡ, ਰਾਮਾਂ ਮੰਡੀ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨਾਂ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 50 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 10 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਲੱਬ ਵੱਲੋਂ ਮੁਫ਼ਤ ਕਰਵਾਏ ਜਾਣਗੇ। ਇਹ ਕੈਂਪ ਪ੍ਰੇਮ ਲਤਾ ਕਪੂਰ ਤੇ ਰਾਮਪਾਲ ਕਪੂਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ, ਜਿਸਦਾ ਆਯੋਜਨ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕਪੂਰ (ਗਰੇ ਮੇਟਰ ਇੰਸਟੀਚਿਊਟ) ਤੇ ਸਮੂਹ ਕਪੂਰ ਪਰਿਵਾਰ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਕਰਨ ਸਾਗਵਾਲ ਦੀ ਟੀਮ ਵੱਲੋਂ ਮਰੀਜ਼ਾਂ ਦੀ ਬੜੀ ਹੀ ਸਾਵਧਾਨੀ ਅਤੇ ਸੁਚੱਜੇ ਢੰਗ ਨਾਲ ਅੱਖਾਂ ਦੀ ਜਾਂਚ ਕੀਤੀ। ਮਰੀਜ਼ਾਂ ਨੇ ਕਲੱਬ ਵੱਲੋਂ ਕੀਤੇ। ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਦਿ ਰਾਮਾਂ ਸਹਾਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ, ਡਾ. ਸੋਹਣ ਲਾਲ ਕਲਿਆਣੀ, ਸਕੱਤਰ ਐਡਵੋਕੇਟ ਵਿਕਰਾਂਤ ਗੋਇਲ, ਅਸ਼ੋਕ ਸੇਤੀਆ ਤੇ ਪਾਇਲਟ ਬੂਟਾ ਸਿੰਘ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।