ਸਮਾਰਟ ਸਕੂਲ ਮਲੂਕਾ ਵਿਖੇ ਕਰਵਾਈ ਮਾਪੇ-ਅਧਿਆਪਕ ਮਿਲਣੀ
ਮਲੂਕਾ ‘ਚ ਮਾਪੇ ਵਰਕਸ਼ਾਪ ਲਗਾਈ
Publish Date: Mon, 09 Feb 2026 05:07 PM (IST)
Updated Date: Tue, 10 Feb 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਮਾਪੇ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮੁੱਖਅਧਿਆਪਕ ਬੇਅੰਤ ਸਿੰਘ ਮਲੂਕਾ ਸਟੇਟ ਐਵਾਰਡੀ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ,ਉਨ੍ਹਾਂ ਦੀ ਲਗਾਤਾਰ ਤਰੱਕੀ ਅਤੇ ਵਿਕਾਸ ਲਈ ਮਾਪੇ-ਵਰਕਸ਼ਾਪ ਦਾ ਵਧੇਰੇ ਯੋਗਦਾਨ ਹੈ, ਕਿਉਂਕਿ ਬੱਚੇ ਦੀ ਚਾਲੂ ਵਿੱਦਿਅਕ ਸੈਸ਼ਨ ਅਤੇ ਸਾਲ ਦੀ ਪੜ੍ਹਾਈ ਦੇ ਵੱਖ-ਵੱਖ ਪੱਧਰਾਂ ਦੀ ਕਾਰਗੁਜ਼ਾਰੀ ਨੂੰ ਆਪਸੀ ਸਲਾਹ-ਮਸ਼ਵਰੇ ਦੁਆਰਾ ਜਾਚਿਆ ਜਾਂਦਾ ਹੈ। ਕਿਸੇ ਵੀ ਪ੍ਰਕਾਰ ਦੀ ਕਮੀ-ਪੇਸ਼ੀ ਨੂੰ ਰਹਿਦੇ ਸਮੇਂ ਵਿਚ ਪੂਰਾ ਕਰਨ ਲਈ ਯਤਨ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬੱਚੇ ਦੀ ਭਵਿੱਖ ਦੀ ਸਫ਼ਲਤਾ ਲਈ ਪ੍ਰੋਗਰਾਮ ਉਲੀਕੇ ਜਾ ਸਕਦੇ ਹਨ। ਇਸ ਮੌਕੇ ਬੱਚਿਆਂ ਦੇ ਮਾਪਿਆਂ ਦੀ ਭਰਵੀਂ ਹਾਜ਼ਰੀ ਨੂੰ ਜਗਸੀਰ ਸਿੰਘ ਭਗਤਾ ਬੀਆਰਸੀ ਭਗਤਾ (ਰਿਸੋਰਸ ਪਰਸਨ), ਬੂਟਾ ਸਿੰਘ ਸੀਐਚਟੀ ਕੋਠਾ ਗੁਰੂ ਅਤੇ ਬੇਅੰਤ ਸਿੰਘ ਮਲੂਕਾ (ਮੁੱਖ ਅਧਿਆਪਕ) ਨੇ ਸਬੰਧਤ ਏਜੰਡੇ ਅਨੁਸਾਰ ਸੰਬੋਧਨ ਕੀਤਾ।ਇਸ ਸਮੇਂ ਵਿਦਿਆਰਥੀਆਂ ਅਤੇ ਮਾਪਿਆਂ ਦਾ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਬੱਚਿਆਂ ਦੀ ਪੜ੍ਹਾਈ ਸਬੰਧੀ ਗੱਲਬਾਤ ਕੀਤੀ ਗਈ। ਅਧਿਆਪਕਾਂ ਵੱਲੋਂ ਬੱਚਿਆਂ ਦੀ ਸਮੁੱਚੀ ਕਾਰਗੁਜ਼ਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਆਪਕਾਂ ਵੱਲੋਂ ਮਾਪਿਆਂ ਨੂੰ ਸਲਾਹ ਦਿੱਤੀ ਗਈ ਕਿ ਸਾਲਾਨਾ ਪ੍ਰੀਖਿਆਵਾਂ ਬਿਲਕੁੱਲ ਨੇੜੇ ਹਨ। ਇਸ ਲਈ ਉਹ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦਾ ਖਾਸ ਖਿਆਲ ਰੱਖਣ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਬੱਚਿਆਂ ਦੀਆਂ ਮਾਵਾਂ ਦੀ 'ਮਦਰ ਵਰਕਸ਼ਾਪ' ਵੀ ਕਰਵਾਈ ਗਈ। ਐੱਸਐੱਮਸੀ, ਪੰਚਾਇਤ ਅਤੇ ਮਾਪਿਆਂ ਵੱਲੋਂ ਅਧਿਆਪਕਾਂ ਦਾ ਇਸ ਮੀਟਿੰਗ ਦੌਰਾਨ ਪੂਰਨ ਸਾਥ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਅਮਰੀਕ ਸਿੰਘ ਕਲਿਆਣ, ਸੁਖਜਿੰਦਰ ਸਿੰਘ ਘਣੀਆਂ, ਸੁਖਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ ਅਤੇ ਮਨਦੀਪ ਕੌਰ ਬੱਬੂ (ਸਾਰੇਅਧਿਆਪਕ) ਤੋਂ ਇਲਾਵਾ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਮਾਣਕ ਸਿੰਘ, ਗੁਰਤੇਜ ਸਿੰਘ, ਐਸਐਮਸੀ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ, ਬੱਚਿਆਂ ਦੇ ਮਾਪੇ ਤੇ ਪਿੰਡ ਦੇ ਪਤਵੰਤੇ ਮੌਜੂਦ ਸਨ।