ਗੁਰੂ ਕਾਸ਼ੀ ’ਵਰਸਿਟੀ ਦਾ ਦੋ ਦਿਨਾ ਰੁਜ਼ਗਾਰ ਮੇਲਾ ਅੱਜ
ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੋ ਰੋਜ਼ਾ ਰੁਜ਼ਗਾਰ ਮੇਲਾ 10 ਫਰਵਰੀ ਨੂੰ
Publish Date: Mon, 09 Feb 2026 05:01 PM (IST)
Updated Date: Tue, 10 Feb 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਗੁਰੂ ਕਾਸ਼ੀ ’ਵਰਸਿਟੀ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਵਰਸਿਟੀ ਕੈਂਪਸ ਵਿਚ ਦੋ ਦਿਨਾ ਰੁਜ਼ਗਾਰ ਮੇਲੇ ਦਾ ਆਗਾਜ਼ ਅੱਜ ਹੋਵੇਗਾ। ਇਸ ਬਾਰੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਦੱਸਿਆ ਕਿ ਮੇਲੇ ’ਚ ਉੱਤਰੀ ਭਾਰਤ ਦੇ ਲਗਭਗ 30 ਅਦਾਰੇ ਲੋੜਾਂ ਅਨੁਸਾਰ ਯੋਗ ਉਮੀਦਵਾਰਾਂ ਦੀ ਚੋਣ ਕਰਨਗੇ। ਮੇਲੇ ਵਿੱਚ ਕਈ ਉਮੀਦਵਾਰਾਂ ਨੂੰ ਮੌਕੇ ’ਤੇ ਹੀ ਨਿਯੁਕਤੀ ਪੱਤਰ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਹਨ। ਇਸ ਲਈ ਇੱਛੁਕ ਤੇ ਯੋਗ ਉਮੀਦਵਾਰ ਸਵੇਰੇ 10 ਵਜੇ ਆਪਣੇ ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਵਿੱਦਿਅਕ ਯੋਗਤਾ ਦੀ ਅਸਲ ਤੇ ਪ੍ਰਮਾਣਿਤ ਫੋਟੋ ਕਾਪੀ, ਜਨਮ,ਜਾਤੀ ਅਤੇ ਆਮਦਨ ਸੰਬੰਧੀ ਲੁੜੀਂਦੇ ਸਰਟੀਫਿਕੇਟ ਲੈ ਕੇ ਯੂਨੀਵਰਸਿਟੀ ’ਚ ਨਿਸ਼ਚਿਤ ਸਥਾਨ ’ਤੇ ਸਮੇਂ ਸਿਰ ਪੁੱਜਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰੋ. ਵਾਈਸ ਚਾਂਸਲਰ ਪ੍ਰੋ.(ਡਾ.) ਪੀਯੂਸ਼ ਵਰਮਾ ਨੇ ਦੱਸਿਆ ਕਿ ਵਰਸਿਟੀ ਵੱਲੋਂ ਵੱਖ-ਵੱਖ ਸਮੇਂ ਤੇ ਵਿਦਿਆਰਥੀਆਂ ਨੂੰ ਸਵੈ ਉਦਯੋਗ ਸਥਾਪਿਤ ਕਰਨ ਵਾਸਤੇ ਲੁੜੀਂਦੀਆਂ ਪ੍ਰਕਿਰਿਆਵਾਂ, ਬੈਂਕ ਤੋਂ ਕਰਜਾ ਲੈਣ ਸੰਬੰਧੀ ਜਾਣਕਾਰੀ ਲਈ ਵਰਕਸ਼ਾਪ ਤੇ ਟ੍ਰੇਨਿੰਗ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੰਗਣ ਦੀ ਬਜਾਏ ਰੁਜ਼ਗਾਰ ਪ੍ਰਦਾਤਾ ਬਣਨ ਲਈ ਪ੍ਰੇਰਿਤ ਕੀਤਾ। ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਡਿਪਟੀ ਡਾਇਰੈਕਟਰ ਡਾ. ਵਿਕਾਸ ਗੁਪਤਾ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਲਈ 350 ਤੋਂ ਵੱਧ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਭਾਰਤ ਦੀਆਂ ਨਾਮਵਰ ਕੰਪਨੀਆਂ ਵੱਲੋਂ ਏ.ਆਈ. ਇੰਜੀਨੀਅਰ, ਸੇਲਜ਼ ਮੈਨੇਜ਼ਰ, ਨੈਟਵਰਕਿੰਗ ਇੰਜੀਨਿਅਰ, ਸਾਫਟਵੇਅਰ ਇੰਜੀਨੀਅਰ, ਬਿਜਨੇਸ ਡਿਵੈਲਪਮੈਂਟ ਐਸੋਸਿਏਟ, ਵੈਬ ਡਿਜ਼ਾਇਨਰ, ਡਿਵੈਲਪਰ, ਡਿਜੀਟਲ ਮਾਰਕਿਟਿੰਗ ਮੈਨੇਜਰ ਆਦਿ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਮੇਲਾ ਹਾਈਬ੍ਰਿਡ ਮੋਡ ਵਿੱਚ ਹੋਵੇਗਾ ਕਿਉਂਕਿ ਮੇਲੇ ਦੇ ਦੂਜੇ ਦਿਨ ਕਈ ਕੰਪਨੀਆਂ ਆਨਲਾਈਨ ਵਿਧੀ ਨਾਲ ਉਮੀਦਵਾਰਾਂ ਦੀ ਚੋਣ ਕਰਨਗੀਆਂ। ਇਸ ਲਈ ਇੱਛੁਕ ਵਿਦਿਆਰਥੀ ਮੌਕੇ ’ਤੇ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹਨ।