ਔਰਤ ਨੇ ਝੀਲ ’ਚ ਛਾਲ ਮਾਰੀ, ਹਾਲਤ ਗੰਭੀਰ
ਔਰਤ ਨੇ ਝੀਲ ’ਚ ਛਾਲ ਮਾਰੀ
Publish Date: Mon, 09 Feb 2026 04:49 PM (IST)
Updated Date: Tue, 10 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਗੋਨਿਆਣਾ ਰੋਡ ’ਤੇ ਝੀਲ ਨੰਬਰ ਦੋ ਵਿਚ ਇਕ ਔਰਤ ਨੇ ਛਾਲ ਮਾਰ ਦਿੱਤੀ। ਉਕਤ ਔਰਤ ਨੂੰ ਐੱਨਡੀਆਰਐੱਫ਼ ਟੀਮ ਨੇ ਝੀਲ ’ਚੋਂ ਬਾਹਰ ਕੱਢਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਨੇ ਤੁਰੰਤ ਔਰਤ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।