ਮਾਤਾ ਸਾਹਿਬ ਕੌਰ
ਕਾਲਜ ਦੀ ਵਿਦਿਆਰਥਣ ਨਿੱਕੀ ਕੌਰ ਦੀ ਵੱਡੀ ਉਪਲੱਬਧੀ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਨਿੱਕੀ ਕੌਰ ਦੀ ਵੱਡੀ ਉਪਲਬਧੀ
Publish Date: Sun, 08 Feb 2026 07:41 PM (IST)
Updated Date: Mon, 09 Feb 2026 04:09 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀ ਪੰਜਾਬੀ ਵਿਭਾਗ ਦੀ ਵਿਦਿਆਰਥਣ ਨਿੱਕੀ ਕੌਰ ਨੇ ’ਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਕਰਵਾਇਆ ਜਾਣ ਵਾਲੀ ਨੈੱਟ (ਨੈੱਟ ਜੇਆਰਐੱਫ) ਪ੍ਰੀਖਿਆ ਟੈਸਟ ਸਫਲਤਾਪੂਰਵਕ ਪਾਸ ਕਰ ਲਿਆ ਹੈ। ਨਿੱਕੀ ਕੌਰ ਦੀ ਇਸ ਸਫਲਤਾ ਨਾਲ ਨਾ ਕੇਵਲ ਉਸਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਸਗੋਂ ਕਾਲਜ ਦੇ ਅਧਿਆਪਕ ਵਰਗ ਤੇ ਉਸਦੇ ਸਹਿਯੋਗੀ ਵਿਦਿਆਰਥੀਆਂ ਵਿਚ ਵੀ ਮਾਣ ਦੀ ਭਾਵਨਾ ਪੈਦਾ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਉਪਲਬਧੀ ਉਸਦੀ ਲਗਨ, ਅਟੱਲ ਮਿਹਨਤ ਤੇ ਅਧਿਆਪਕਾਂ ਦੀ ਯੋਗ ਤੇ ਸੁਚੱਜੀ ਰਹਿਨੁਮਾਈ ਦਾ ਨਤੀਜਾ ਹੈ। ਪ੍ਰਿੰਸੀਪਲ ਡਾ ਨਰਿੰਦਰ ਸਿੰਘ ਵੱਲੋਂ ਨਿੱਕੀ ਕੌਰ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਜਿੱਥੇ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ, ਉੱਥੇ ਸੰਸਥਾ ਲਈ ਵੀ ਮਾਣ ਦਾ ਸਬੱਬ ਬਣਦੀਆਂ ਹਨ। ਉਨ੍ਹਾਂ ਨੇ ਨਿੱਕੀ ਕੌਰ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਆਸ ਜਤਾਈ ਕਿ ਨਿਸ਼ਚੇ ਹੀ ਉਹ ਅਕਾਦਮਿਕ ਖੇਤਰ ’ਚ ਹੋਰ ਉਚਾਈਆਂ ਹਾਸਲ ਕਰੇਗੀ ਤੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ ।