ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਅਤੇ
Publish Date: Sun, 08 Feb 2026 05:55 PM (IST)
Updated Date: Mon, 09 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਥਾਣਾ : ਸਿਹਤ ਵਿਭਾਗ ਨਥਾਣਾ ਵੱਲੋਂ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਪੂਹਲਾ ਵਿਖੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ। ਇਸ ਮੌਕੇ ਸਿਹਤ ਬਲਾਕ ਨਥਾਣਾ ਦੇ ਆਈਈਸੀ ਗਤੀਵਿਧੀਆਂ ਦੇ ਨੋਡਲ ਅਧਿਕਾਰੀ ਅਤੇ ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਕਾਰਜਕਾਰੀ ਮੁਖੀ ਡਾ. ਬਾਬਰ ਫ਼ਰੀਦ ਸਿੰਘ, ਲੈਕਚਰਾਰ ਮਨਦੀਪ ਸਿੰਘ ਤੇ ਲੈਕਚਰਾਰ ਇਕਾਂਕੀ ਕਪੂਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਬਹੁਮੰਤਵੀ ਸਿਹਤ ਕਰਮਚਾਰੀ ਮਨਜਿੰਦਰ ਸਿੰਘ ਹੇਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੀ ਵਰਤੋਂ ਕਾਰਣ ਸਰੀਰ ਅਤੇ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ। ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਅੱਲ੍ਹੜ ਵਰੇਸ ਦੌਰਾਨ ਹੋਣ ਵਾਲੀਆਂ ਮਾਨਸਿਕ ਪ੍ਰੇਸ਼ਾਨੀਆਂ ਦੀ ਪਛਾਣ ਅਤੇ ਇਸ ਬਚਾਓ ਲਈ ਸਰੀਰਕ ਤੰਦਰੁਸਤੀ, ਸਾਹਿਤ ਤੇ ਮਾਪਿਆਂ/ ਅਧਿਆਪਕਾਂ ਨਾਲ ਬਿਹਤਰ ਵਤੀਰਾ ਅਪਣਾਉਣ ਲਈ ਪ੍ਰੇਰਿਆ। ਇਸ ਮੌਕੇ ਮਾਨਸਿਕ ਸਿਹਤ ਤੇ ਨਸ਼ਾ ਛੁਡਾਊ ਸਲਾਹਕਾਰ ਬੇਅੰਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਬਾਰੇ ਦੱਸਿਆ, ਬਹੁਮੰਤਵੀ ਸਿਹਤ ਕਰਮਚਾਰੀ ਲਛਮਣ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸਕੂਲ ਦੇ ਲੈਕਚਰਾਰ ਮਨਦੀਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਪੁਸਤਕਾਂ ਅਤੇ ਸਾਹਿਤ ਦੀ ਸਹਾਇਤਾ ਨਾਲ ਤਨਾਓ ਤੋਂ ਬਚਣ ਬਾਰੇ ਦੱਸਿਆ।